ਜਾਕਉਹਰਿਰੰਗੁਲਾਗੋਇਸੁਜੁਗਮਹਿਸੋਕਹੀਅਤਹੈਸੂਰਾ॥

Akal Purakh Kee Rachha Hamnai, SarbLoh Dee Racchia Hamanai


    View Post Listing    |    Search    



ਕਰਮਕਾਂਡੀ ਸਿੱਖ
Posted by: void Main() (IP Logged)
Date: October 30, 2007 11:19PM

I was browsing some sites and I saw this article.

ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸ਼ਬਦ ਰਾਹੀਂ ਜੋਤਿਸ਼ੀ ਪੰਡਤ ਦੇ ਨਾਂਅ ਹੇਠ ਜਨਤਾ ਨੂੰ ਠੱਗਣ ਵਾਲਿਆਂ ਨੂੰ ਸੰਬੋਧਨ ਕੀਤਾ ਹੈ। ਉਸ ਸਮੇਂ ਠੱਗਾਂ ਵੱਲੋਂ ਕਈ ਤਰ੍ਹਾਂ ਦੇ ਧਾਰਮਿਕ ਭੇਸ ਧਾਰਕੇ ਜਨਤਾ ਨੂੰ ਠੱਗਿਆਂ ਜਾ ਰਿਹਾ ਸੀ। ਉਸ ਸਮੇਂ ਨੂੰ ਤਾਂ ਅਸੀਂ ਅਨਪੜ੍ਹਤਾ ਦੇ ਪਰਦੇ ਹੇਠ ਢੱਕਣ ਦੀ ਕੋਸ਼ਿਸ਼ ਕਰਦੇ ਹਾਂ; ਪਰ ਇਸ ਸਮੇਂ ਜਿੰਨਾਂ ਵਿਦਿਆ ਦਾ ਪਸਾਰ ਹੋਇਆ ਤੇ ਵਿਗਿਆਨ ਨੇ ਸਿਖਰਾਂ ਨੂੰ ਛੋਹਿਆਂ ਹੈ ਅਸੀਂ ਉਹਨੇ ਹੀ ਅੰਧ-ਵਿਸ਼ਵਾਸੀ, ਵਹਿਮੀ ਭਰਮੀ ਤੇ ਕਰਮਕਾਂਡੀ ਹੋ ਗਏ ਹਾਂ । ਇਸੇ ਕਾਰਨ ਹੀ ਅਸੀਂ ਹੁਣ ਪੁਰਾਤਨ ਸਮੇਂ ਨਾਲੋਂ ਵੀ ਵੱਧ ਅਖੌਤੀ ਪੰਡਤਾਂ, ਪੁਜਾਰੀਆਂ ਸੰਤਾਂ ਸਾਧਾਂ ਦੇ ਕੋਲੋਂ ਠੱਗੇ ਜਾ ਰਹੇ ਹਾਂ। ਹੁਣ ਤਾਂ ਅਸੀਂ ਸਿੱਖੀ ਸਰੂਪ ਵਿੱਚ ਵੀ ਪੰਡਤ ਨੂੰ ਹੱਥ ਦੀਆਂ ਰੇਖਾਵਾਂ ਵੇਖਣ ਤੇ ਉਗਲ ਵਿੱਚ ਨਗ ਪਾਉਣ ਨਾਲ ਭੱਵਿੱਖ ਬਦਲਣ ਦੀਆਂ ਗਰੰਟੀਆਂ ਕਰਦੇ ਦੀਆਂ ਮਸ਼ਹੂਰੀਆਂ ਮੀਡੀਏ ਰਾਹੀਂ ਵੇਖ, ਪੜ੍ਹ ਤੇ ਸੁਣ ਸਕਦੇ ਹਾਂ। ਆਪਣੇ ਆਪ ਨੂੰ ਸੱਚਾ ਸੁੱਚਾ ਹੋਣ ਦਾ ਲੋਕਾਂ ਵਿੱਚ ਪ੍ਰਭਾਵ ਪਾਉਂਣ ਲਈ ਗੁਰਬਾਣੀ ਸੁਣਨ ਦੀ ਗੱਲ ਵੀ ਕਰਦੇ ਹਨ; ਨਾ ਕਿ ਗੁਰਬਾਣੀ ਨੂੰ ਵਿਚਾਰਨ ਦੀ; ਕਿਉਂਕਿ ਇਹ ਚਤਰ ਪੰਡਤ ਜਾਣਦੇ ਹਨ ਕਿ ਜਿਹੜਾ ਸਿੱਖ ਗੁਰਬਾਣੀ ਨੂੰ ਵਿਚਾਰਨ ਲੱਗ ਪਿਆ ਉਹ ਸਾਡੇ ਜਾਲ ਵਿੱਚ ਕਦੀ ਵੀ ਨਹੀਂ ਫਸੇਗਾ।ਹੈਰਾਨੀ ਹੁੰਦੀ ਹੈ ਅਜਿਹੇ ਪੜ੍ਹੇ ਲਿੱਖੇ ਸਿੱਖੀ ਸਰੂਪ ਵਾਲੇ ਬੰਦਿਆਂ ਨੂੰ ਵੇਖ ਕੇ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੀ ਦਸਤਾਰ ਸਜਾ ਕੇ ਗੁਰਮਤਿ ਦੇ ਹੀ ਉਲਟ ਪ੍ਰਚਾਰ ਕਰਦੇ ਹਨ। ਲੋਕਾਂ ਦੀ ਕਮਾਈ ‘ਤੇ ਐਸ਼ਾਂ ਕਰਨ ਵਾਸਤੇ ਝੂਠ ਦੇ ਪਲੰਦੇ ਬੋਲਕੇ ਮਾਨਸਿਕ ਮਸੀਬਤ ਵਿੱਚ ਫੱਸੇ ਵਿਅਕਤੀਆਂ ਦਾ ਗੱਲਤ ਫਾਇਦਾ ਉਠਾਉਂਦੇ ਹਨ। ਇਹ ਸਿਖੀ ਸਰੂਪ ਵਿੱਚ ਵਿਚਰਨ ਵਾਲੇ ਸੰਤ ਮਹੰਤ ਜਿਹੜੇ ਪੁੱਛਣਾ ਦੱਸਦੇ, ਨਗ ਤੇ ਟੇਵੇ ਲਾਉਣ ਦਾ ਰੇਡੀਓ, ਟੀ.ਵੀ. ਤੇ ਪੇਪਰਾਂ ਵਿੱਚ ਮਸ਼ਹੂਰੀਆਂ ਦੇਂਦੇ ਹਨ ਕੀ ਕਦੀ ਇਹਨਾਂ ਗੁਰਬਾਣੀ ਦੀਆਂ ਇਹ ਪਵਿੱਤਰ ਪੰਗਤੀਆਂ ਨਹੀਂ ਸੁਣੀਆਂ ਜਾਂ ਸੁਣਨੀਆਂ ਨਹੀਂ ਚਾਹੁੰਦੇ:

ਸਾਹਾ ਗਣਹਿ ਨ ਕਰਹਿ ਬੀਚਾਰੁ॥
ਸਾਹੇ ਊਪਰਿ ਏਕੰਕਾਰੁ॥
ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ॥
ਗੁਰਮਤਿ ਹੋਇ ਤ ਹੁਕਮੁ ਪਛਾਣੈ॥1॥

ਦੁੱਖ ਦੀ ਗੱਲ ਹੈ ਕਿ ਬਹੁਤੇ ਸਿੱਖ ਵੀ ਆਪਣੇ ਗੁਰੂ ਸਾਹਿਬ ਨਾਲੋਂ ਕਿਸੇ ਜੋਤਿਸ਼ੀ, ਆਪੇ ਬਣੇ ਸੰਤਾਂ ਸਾਧਾਂ ‘ਤੇ ਵੱਧ ਯਕੀਨ ਕਰਦੇ ਹਨ। ਇਸ ਦਾ ਸਬੂਤ ਇਹ ਹੈ ਕਿ ਆਮ ਹੀ ਵੇਖਣ ਵਿੱਚ ਆਉਂਦਾ ਹੈ ਕਿ ਜਦੋਂ ਕਿਸੇ ਕਥਾ, ਕੀਰਤਨ ਕਰਨ ਵਾਲਿਆਂ ਦੇ ਨਾਂਅ ਨਾਲ ਸੰਤ, ਸਾਧ ਜਾਂ ਬਾਬਾ ਲਫਜ ਲੱਗਾ ਹੋਵੇ ਜਿਨ੍ਹਾਂ ਵਿੱਚ ਬਹੁਤੇ ਚਿੱਮਟੇ ਛੈਣੇ ਵਜਾਉਂਦੇ ਹਨ ਉਸ ਦਿਨ ਗੁਰਦੁਆਰੇ ਵਿੱਚ ਕਾਰ ਖੜ੍ਹੀ ਕਰਨ ਜੋਗੀ ਥਾਂ ਨਹੀਂ ਮਿਲਦੀ । ਜਦੋਂ ਕਿ ਉਹ ਭੱਦਰ ਪੁਰਸ਼ ਗੁਰਬਾਣੀ ਨਾਲੋਂ ਜ਼ਿਆਦਾ ਮਨਘੜ੍ਹਤ ਕਰਾਮਤੀ ਸਾਖੀਆਂ ਸੁਣਾਉਂਦੇ ਤੇ ਕੱਚੀ ਬਾਣੀ ਪੜ੍ਹਦੇ ਹੁੰਦਾ ਹਨ ਤੇ ਉਸ ਨੂੰ ਬਾਣੀ ਆਖਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਦਿੱਤੇ ਸ਼ਬਦ ਨੂੰ ਪੜ੍ਹ ਕੇ ਵੀ ਜੇਕਰ ਕੋਈ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਾ ਜੋਤਿਸ਼, ਵਰ ਸਰਾਫ ਜਾਂ ਮੰਤਰ ਤੰਤਰ ਵਿੱਚ ਯਕੀਨ ਕਰਦਾ ਹੈ ਤਾਂ ਕੀ ਉਸ ਨੂੰ ਸਿੱਖ ਸਮਝਿਆ ਜਾ ਸਕਦਾ ਹੈ?
ਹੁਣ ਵੇਖਦੇ ਹਾਂ ਸ੍ਰੀ ਅਕਾਲ ਤਖਤ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖਾਂ ਨੂੰ ਕੀ ਹਦਾਇਤ ਹੈ:
ਗੁਰਮਤਿ ਦੀ ਰਹਿਣੀ:

ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ।
ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ।
ਜਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼, ਸ਼ਰਾਧ, ਪਿੱਤਰ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਸਿਖਾ, ਸੂਤ, ਭੱਦਰ, ਇਕਾਦਸੀ, ਪੂਰਨਮਾਸ਼ੀ ਆਦਿਕ ਦੇ ਵਰਤ, ਤਿਲਕ, ਜੰਝੂ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿਕ ਭਰਮ-ਰੂਪ ਕਰਮਾਂ ਉਤੇ ਨਿਸਚਾ ਨਹੀਂ ਕਰਨਾ।ਗੁਰੂ ਅਸਥਾਨ ਤੋਂ ਬਿਨਾਂ ਕਿਸੇ ਅਨ-ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ।ਪੀਰ, ਬ੍ਰਹਾਮਣ, ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸਤਰ, ਗਾਇਤ੍ਰੀ, ਗੀਤਾ, ਕੁਰਾਨ, ਅੰਜੀਲ ਆਦਿ ਉਤੇ ਨਿਸ਼ਚਾ ਨਹੀਂ ਕਰਨਾ। ਹਾਂ, ਆਮ ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ।
ਉਪਰ ਦਿੱਤੇ ਸਿੱਖ ਦੀ ਰਹਿਣੀ ਤੇ ਆਪਾਂ ਜ਼ਰਾ ਧਿਆਨ ਮਰੀਏ ਤੇ ਸੋਚੀਏ ਕਿ ਅਸੀਂ ਸਿੱਖ ਅਖਵਾਉਣ ਵਾਲੇ ਵਾਕਿਆ ਹੀ ਇਨ੍ਹਾਂ ਵਹਿਮਾਂ ਭਰਮਾਂ ਤੇ ਕਰਮਕਾਂਡਾਂ ਤੋਂ ਰਹਿਤ ਹਾਂ?

ਇਸ ਸਮੇਂ ਸਿੱਖੀ ਸਿਧਾਂਤਾਂ ਨੂੰ ਹੋਰ ਧਰਮਾਂ ਵਿੱਚ ਮਿਲਗੋਭਾ ਕਰਨ ਲਈ ਸਿੱਖੀ ਸਰੂਪ ਵਾਲਿਆਂ ਨੂੰ ਵਰਤਿਆ ਜਾ ਰਿਹਾ ਹੈ। ਅਜਿਹੇ ਲੋਕ ਹੀ ਗੁਰਮਤਿ ਵਿਰੋਧੀਆਂ ਦੇ ਕੰਮ ਆਉਂਦੇ ਹਨ ਜਿਹੜੇ ਲੋਕ ਰਾਤੋ ਰਾਤ ਅਮੀਰ ਬਣਨ ਦੇ ਸੁਫਨੇ ਲੈਂਦੇ ਹਨ। ਜਰ੍ਹਾ ਸੋਚੋ, ਜੇਕਰ ਅਜਿਹੇ ਜੋਤਸ਼ੀਆਂ, ਸੰਤਾਂ ਸਾਧਾਂ ਕੋਲ ਸੱਚ ਹੁੰਦਾ ਤਾਂ ਇਹ ਲੋਕ ਤੁਹਾਡੇ ਅੱਗੇ ਹੱਥ ਕਿਉਂ ਅੱਡਦੇ ਫਿਰਦੇ। ਇਹ ਲੋਕ ਆਪਣਾ ਤੇ ਆਪਣੇ ਬਚਿੱਆਂ ਦਾ ਚੰਗਾ ਭਵਿੱਖ ਜੋਤਿਸ਼, ਨਗਾਂ ਤੇ ਜਨਤ੍ਰਾਂ-ਮੰਤਰਾਂ ਦੀ ਤਾਕਤ ਨਾਲ ਭਾਰਤ ਵਿੱਚ ਕਿਉਂ ਨਾ ਬਣਾ ਸਕੇ? ਹੁਣ ਇਹ ਲੋਕ ਵਹਿਮਾਂ ਭਰਮਾਂ ਦਾ ਪਲੂਸ਼ਨ ਫੈਲਾਉਣ ਵਾਸਤੇ ਵਿਦੇਸ਼ਾਂ ਵਿੱਚ ਵੀ ਧੜ੍ਹਾ ਧੜ੍ਹ ਆ ਰਹੇ ਹਨ।

ਮਾਨਸੁ ਕੀ ਜ਼ਾਤ ਸਭੈ ਏਕੈ ਪਹਿਚਾਨਬ

 





© 2007-2024 Gurdwara Tapoban Sahib