ਜਾਕਉਹਰਿਰੰਗੁਲਾਗੋਇਸੁਜੁਗਮਹਿਸੋਕਹੀਅਤਹੈਸੂਰਾ॥

Akal Purakh Kee Rachha Hamnai, SarbLoh Dee Racchia Hamanai


    View Post Listing    |    Search    



ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥
Posted by: bandasingh1699 (IP Logged)
Date: September 16, 2009 05:44AM

ਸ਼ਰਾਧ ਦੇ ਅਡੰਬਰ ਨੂੰ ਸਦੀਆਂ ਤੋਂ ਧਰਮ ਦੇ ਨਾਂ ਤੇ ਮਨੁੱਖਤਾ ਤੇ ਥੋਪਿਆ ਗਿਆ ਹੈ। ਸਨਾਤਨੀ ਧਰਮ ਉਪੱਰ ਬ੍ਰਾਹਮਣ ਦੀ ਸਰਦਾਰੀ ਨਾਲ ਜਿਸ ਤਰਾਂ ਧਰਮ ਦੇ ਨਾਂ ਤੇ ਜ਼ੁਲਮੀ ਦੌਰ ਚੱਲਿਆ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਕਿ ਕਿਵੇਂ ਰੱਬ ਅਤੇ ਧਰਮ ਦੇ ਨਾਂ ਉੱਤੇ ਮਨੁੱਖਤਾ ਦੇ ਗ਼ਲ ਕਰਮਕਾਂਡਾਂ ਦਾ ਫੰਦਾ ਪਾਇਆ ਗਿਆ ਜਿਸਨੂੰ ਹਜ਼ਾਰਾਂ ਸਾਲਾਂ ਬਾਅਦ ਵੀ ਲੋਕ ਆਪਣੇ ਗਲੋਂ ਲਾਹ ਨਹੀਂ ਸਕੇ ਤੇ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਇਸਦੇ ਸ਼ਿਕਾਰ ਹਨ। ਮਰਨ ਤੋਂ ਬਾਅਦ ਮੁਕਤੀ ਦੇ ਸੰਕਲਪ ਦਾ ਪ੍ਰਭਾਵ ਪਾਗਲਪਨ ਦੀ ਹੱਦ ਤੱਕ ਵਹਿਮੀ ਜ਼ਿਹਨ ਦਾ ਹਿੱਸਾ ਬਣਿਆਂ ਹੋਇਆ ਹੈ। ਮੁਕਤੀ ਦੀ ਪ੍ਰਾਪਤੀ ਨੂੰ ਲੈ ਕੇ ਜਿਥੇ ਜੀਵਨ ਭਰ ਅਨੇਕ ਤਰਾਂ ਦੇ ਕਰਮਕਾਂਡ ਕੀਤੇ ਕਰਾਏ ਜਾਂਦੇ ਹਨ ਉਥੇ ਕਿਸੇ ਦੇ ਮਰਨ ਤੋਂ ਬਾਅਦ ਵੀ ਮ੍ਰਿਤਕ ਪ੍ਰਾਣੀ ਦੇ ਨਾਂ ਉੱਤੇ ਅਨੇਕਾਂ ਕਰਮਕਾਂਡਾਂ ਦਾ ਦੌਰ ਚੱਲਦਾ ਹੈ ਜਿਸ ਵਿੱਚ ਸ਼ਰਾਧ ਦਾ ਸਥਾਨ ਬੜਾ ਉੱਘਾ ਮੰਨਿਆਂ ਜਾਂਦਾ ਹੈ। ਸ਼ਰਾਧ ਦਾ ਅਰਥ ਸ਼ਰਧਾ ਨਾਲ ਕੀਤਾ ਹੋਇਆ ਕਾਰਜ ਅਥਵਾ ਆਪਣੇ ਪਿੱਤਰਾਂ (ਮਰ ਚੁੱਕੇ) ਸਕੇ ਸੰਬੰਧੀਆਂ ਨਮਿੱਤ ਭੋਜਨ ਬਸਤਰ ਆਦਿ ਹੈ। ਇਸ ਵਿੱਚ ਖ਼ਾਸ ਗੱਲ ਇਹ ਹੈ ਕਿ ਇਹ ਸਾਰਾ ਦਾਨ ਆਦਿਕ ਖ਼ਾਸ ਧਾਰਮਿਕ ਸ਼੍ਰੇਣੀ ਬ੍ਰਾਹਮਣ ਨੂੰ ਦਿੱਤਾ ਜਾਂਦਾ ਹੈ। ਬ੍ਰਾਹਮਣ ਜਿਸਨੂੰ ਧਾਰਮਿਕ ਮੁਖੀ ਹੀ ਨਹੀਂ ਬਲਕਿ ਦੇਵਤਾ ਅਤੇ ਰੱਬ ਦੀ ਖ਼ਾਸ ਕਿਰਤ ਮੰਨਿਆਂ ਜਾਂਦਾ ਹੈ। ਇਹੀ ਬ੍ਰਾਹਮਣ ਸ਼੍ਰੇਣੀ ਜਨਮ ਤੋਂ ਪਹਿਲਾਂ ਅਤੇ ਮਰਨ ਤੋਂ ਬਾਅਦ ਤੱਕ ਆਪਣੇ ਜਜ਼ਮਾਨ ਦੇ ਘਰ ਰੋਟੀ ਦਾ ਪਰਬੰਧ ਕਰੀ ਰੱਖਦੀ ਹੈ। ਇਸ ਕਿਰਿਆ ਵਿੱਚ ਇਸਦੀ ਮਦਦ ਸਭ ਤੋਂ ਜ਼ਿਆਦਾ ਉਹ ਧਾਰਮਿਕ ਗ੍ਰੰਥ ਕਰਦੇ ਹਨ ਜੋ ਇਸ ਦੀ ਆਪਣੀ ਲੋਟੂ ਸੋਚ ਵਿਚੋਂ ਉਪਜੇ ਹਨ। ਪੁਰਾਣਾਂ ਦੀਆਂ ਕਥਾ ਕਹਾਣੀਆਂ ਨੇ ਹਜ਼ਾਰਾਂ ਸਾਲਾ ਤੋਂ ਮਨੁੱਖਤਾ ਉੱਤੇ ਗੰਭੀਰ ਕਿਸਮ ਦਾ ਭਰਮ ਜਾਲ ਅਤੇ ਭੈਅ ਪਾਇਆ ਹੋਇਆ ਹੈ ਇਹੀ ਭੈਅ ਅਤੇ ਭਰਮ ਬਿਨਾਂ ਕਿਸੇ ਉਚੇਚ ਦੇ ਪੀੜੀ ਦਰ ਪੀੜੀ ਅੱਗੇ ਤੋਂ ਅੱਗੇ ਚਲਦਾ ਜਾਂਦਾ ਹੈ ਜਿਸਦੇ ਪ੍ਰਭਾਵ ਅਧੀਨ ਅਜਿਹੇ ਕਰਮਕਾਂਡਾਂ ਦੀ ਲੁੱਟ ਖਸੁੱਟ ਨੀਤੀ ਅੱਗੇ ਤੌ ਅੱਗੇ ਚਲਦੀ ਜਾਂਦੀ ਹੈ। ਇਨਾਂ ਗ੍ਰੰਥਾ ਰਾਹੀ ਹੀ ਬ੍ਰਾਹਮਣ ਨੇ ਸਮਾਜ ਤੇ ਇਹ ਪ੍ਰਭਾਵ ਪਾਇਆ ਹੋਇਆ ਹੈ ਕਿ ਮਰ ਚੁੱਕੇ ਪ੍ਰਾਣੀਆ ਦੀ ਗਤੀ ਲਈ ਕੁੱਝ ਕਰਮਕਾਂਡਾਂ ਦਾ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਇਨਾਂ ਕਰਮਾਂ ਨੂੰ ਕਰਨ ਤੋਂ ਬਿਨਾਂ ਮਰ ਚੁੱਕੇ ਪ੍ਰਾਣੀ ਦੀ ਮੁਕਤੀ ਨਹੀ ਹੋ ਸਕਦੀ ਅਤੇ ਉਸਦੀ ਆਤਮਾ ਕਈ ਜੂਨਾਂ ਵਿੱਚ ਭਟਕਦੀ ਹੈ ਅਤੇ ਨਰਕਾ ਦੇ ਰਾਹੇ ਪੈ ਜਾਦੀ ਹੈ। ਮਰੇ ਪ੍ਰਾਣੀ ਲਈ ਅੰਨ ਬਸਤਰ ਬਰਤਨ ਅਤੇ ਮਨੁੱਖ ਦੀਆਂ ਹੋਰ ਵਰਤੋਂ ਵਿਹਾਰ ਦੀਆ ਜ਼ਰਰੀ ਚੀਜ਼ਾ ਦਾ ਦਾਨ ਕਰਨਾ ਜ਼ਰੂਰੀ ਹੈ ਇਹ ਚੀਜ਼ਾਂ ਪ੍ਰਾਣੀ ਦੀ ਰੂਹ ਨੂੰ ਅੱਗੇ ਮਿਲ ਜਾਂਦੀਆ ਹਨ ਅਤੇ ਇਵੇਂ ਉਸਦੀ ਲੋੜ ਪੂਰੀ ਹੋ ਜਾਂਦੀ ਹੈ ਵਰਨਾ ਨਹੀਂ ਤਾਂ ਇਨਾਂ ਤੋਂ ਬਗ਼ੈਰ ਉਸ ਨੂੰ ਦੁੱਖ ਸਹਿਨ ਕਰਨਾ ਪੈਂਦਾ ਹੈ।

ਇਸ ਭਾਵਨਾ ਦਾ ਪਚਾਰ ਸਮਾਜ ਵਿੱਚ ਹਜ਼ਾਰਾ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਬਿਨਾਂ ਕਿਸੇ ਝਿਜਕ ਅਤੇ ਸੋਚ ਵਿਚਾਰ ਦੇ ਆਮ ਆਦਮੀ ਇਹ ਸਾਰਾ ਕੁੱਝ ਕਰ ਰਿਹਾ ਹੈ। ਦਰਅਸਲ ਇਸ ਕਰਮਕਾਂਡ ਦੀ ਜੜ੍ਹ ਉਹ ਵੀਚਾਰਧਾਰਾ ਹੇ ਜੋ ਮਰਨ ਤੋਂ ਬਾਅਦ ਦੇ ਜੀਵਨ ਅਤੇ ਮੁਕਤੀ, ਨਰਕ ਸਵਰਗ ਆਦਿ ਉੱਤੇ ਜ਼ੋਰ ਦਿੰਦੀ ਹੈ। ਗਰੁੜ ਪੁਰਾਣ ਵਰਗੇ ਗ੍ਰੰਥ ਨਰਕਾਂ ਦਾ ਭਿਆਨਕ ਨਕਸ਼ਾ ਬਿਆਨ ਕਰਕੇ ਧਾਰਮਿਕ ਸ਼ਰਧਾ ਨੂੰ ਬਲੈਕਮੇਲ ਕਰਦੇ ਹਨ ਅਤੇ ਨਾਲ ਹੀ ਪਿੱਤਰੀ ਕਰਮਾਂ ਦੇ ਨਾ ਤੇ ਇੱਕ ਖ਼ਾਸ ਸ਼੍ਰਣੀ ਦਾ ਪੱਖ ਪੂਰਦਿਆ ਸਮਾਜ ਅੰਦਰ ਧਰਮ ਜਿਹੀ ਪਵਿੱਤਰ ਵੀਚਾਰਦਾਰਾ ਨੂੰ ਲੁੱਟ ਖਸੁੱਟ ਦਾ ਸਾਧਨ ਬਣਾਉਂਦੀ ਹੈ। ਇਸ ਵੀਚਾਰਧਾਰਾ ਦਾ ਪ੍ਰਭਾਵ ਨਾ ਕਬੂਲਣ ਵਾਲੇ ਕਿੰਨੇ ਲੋਕ ਹਨ? ਸ਼ਾਇਦ ਉਂਗਲਾਂ ਤੇ ਗਿਣੇ ਜਾਣ ਵਾਲੇ। ਗੁਰਮਤਿ ਸਿਧਾਂਤਾਂ ਨੇ ਇਸ ਵੀਚਾਰਧਾਰਾ ਨੂੰ ਆੜੇ ਹੱਥੀਂ ਲੈਂਦਿਆ ਇਸ ਦਾ ਭਰਪੂਰ ਖੰਡਨ ਕੀਤਾ ੳਤੇ ਇਸ ਦੀ ਸਤਹ ਤੱਕ ਪਹੁੰਚ ਕੇ ਇਸ ਦੇ ਦੋਸ਼ਾਂ ਦਾ ਮੁਲਾਂਕਣ ਕੀਤਾ ਹੈ।

“ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥” (642)
ਭਾਵ: ਜੀਵ ਦੇ ਮਰਨ ਤੋਂ ਬਾਅਦ ਉਸਦੇ ਸਰੀਰ ਨੂੰ ਕਈ ਤਰੀਕਿਆ ਨਾਲ ਸਾਂਭਿਆ ਜਾਂਦਾ ਹੈ ਕੋਈ ਉਸ ਨੂੰ ਦਬਾਊਦਾ, ਸਾੜਦਾ, ਪਾਣੀ ਵਿੱਚ ਰੋੜਦਾ, ਜਾਂ ਜਾਨਵਰਾਂ ਦੇ ਖਾਣ ਲਈ ਰੱਖ ਦਿੰਦਾ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਮਰਨ ਤੋਂ ਬਾਅਦ ਉਹ ਕਿਥੇ ਚਲਾ ਜਾਦਾ ਹੈ।

“ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥” (1421)
ਭਾਵ: ਇਸ ਸਰੀਰ ਪੰਜਾਂ ਤੱਤਾਂ ਦਾ ਬਣਿਆਂ ਹੈ ਅਤੇ ਇਸ ਵਿੱਚ ਹੀ ਮਿਲ ਜਾਂਦਾ ਹੈ

ਸਵਾਲ ਪੈਦਾ ਹੁੰਦਾ ਹੈ ਕਿ ਕੀ ਭੋਜਨ ਸਰੀਰ ਦੀ ਲੋੜ ਹੈ ਜਾਂ ਆਤਮਾ ਦੀ, ਬਰਤਨ ਬਸਤਰ ਆਦਿ ਦਾ ਆਤਮਾ ਨਾਲ ਕੀ ਸੰਬੰਧ ਹੈ ਕੀ ਆਤਮਾ ਦਾ ਨੰਗੇਜ਼ ਵੀ ਸਰੀਰ ਵਾਗ ਹੀ ਦਿਖਾਈ ਦਿੰਦਾ ਹੈ? ਫਿਰ ਜਜ਼ਮਾਨਾਂ ਦਾ ਦਿੱਤਾ ਹੋਇਆ ਦਾਨ ਆਦਿਕ ਅਤੇ ਕੀਤਾ ਹੋਇਆ ਸਰਾਧ ਆਦਿਕ ਤਾਂ ਬ੍ਰਾਹਮਣ ਆਦਿ ਹੀ ਖਾ ਅਤੇ ਵਰਤ ਲੈਦਾ ਹੈ ਤਾਂ ਇਹ ਸਾਰੀਆਂ ਚੀਜਾਂ ਮਰੇ ਪ੍ਰਾਣੀ ਨੂੰ ਕਿਵੇਂ ਪਹੁੰਚ ਜਾਂਦੀਆਂ ਹਨ?

“ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥” (466)

ਉਪਰੋਕਤ ਗੁਰਵਾਕਾਂ ਵਿੱਚ ਇਹ ਸਪੱਸ਼ਟ ਹੈ ਕਿ ਅਜਿਹੇ ਸਾਰੇ ਕਰਮ ਅਖੌਤੀ ਧਾਰਮਿਕ ਸ਼੍ਰੇਣੀ ਦੀ ਲੁੱਟ ਭਰੀ ਸੋਚ ਵਿਚੋਂ ਹੀ ਉਪਜਦੇ ਹਨ ਅਜਿਹੀ ਦਾਨ ਅਤੇ ਸ਼ਰਾਧ ਆਦਿਕ ਦੀ ਪਰਪਾਟੀ ਦਾ ਮਨੁੱਖ ਦੀ ਆਤਮਾ ਆਦਿ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ ਹੈ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਗਰੁਬਾਣੀ ਸਿਧਾਤਾਂ ਦੀ ਅਣਦੇਖੀ ਕਰਕੇ ਸਿਖ ਸੰਗਤਾਂ ਵੀ ਇਸੇ ਹੀ ਕੁਰੀਤ ਦਾ ਸ਼ਿਕਾਰ ਹੋਈ ਜਾ ਰਹੀਆਂ ਹਨ। ਕੇਵਲ ਤੇ ਕੇਵਲ ਬਾਹਰੀ ਰੰਗ ਢੰਗ ਹੀ ਬਦਲਿਆ ਹੈ ਬਾਕੀ ਅੰਦਰੂਨੀ ਭਾਵਨਾ ਅਤੇ ਕਰਮਕਾਂਡੀ ਰੁਚੀ ਉਹੀ ਹੈ। ਬ੍ਰਾਹਮਣ ਦੀ ਥਾਂ ਤੇ ਭਾਈ ਜੀ ਇਸ ਕਿਰਿਆ ਦਾ ਹਿੱਸਾ ਬਣ ਜਾਂਦੇ ਹਨ ਅਤੇ ਬਾਕੀ ਸਾਰਾ ਕੁੱਝ ਵੀ ਉਸੇ ਤਰਾਂ ਹੀ ਹੁੰਦਾ ਹੈ ਪਰ ਬਦਲਵੇਂ ਰੂਪ ਵਿਚ। ਇਵੇਂ ਖੁਦ ਗੁਰਬਾਣੀ ਸਿਧਾਂਤਾਂ ਨੂੰ ਦ੍ਰਿੜ ਕਰਵਾਉਣ ਵਾਲੇ ਅਤੇ ਆਮ ਸੰਗਤਾਂ ਦੋਨੋ ਹੀ ਇਸ ਕਰਮਕਾਂਡ ਨੂੰ ਨਿਭਾ ਰਹੀਆਂ ਹੁੰਦੀਆਂ ਹਨ ਜਿਸ ਦਾ ਕਿ ਸਿਖ ਧਰਮ ਵਿੱਚ ਉੱਕਾ ਹੀ ਕੋਈ ਥਾਂ ਨਹੀਂ ਹੈ।

“ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥” (326)

ਗੁਰਮਤਿ ਵਿੱਚ ਮਨੁੱਖਤਾ ਦੀ ਸੇਵਾ ਕਰਨ ਨੂ ਮਹਾਨ ਕਾਰਜ ਦੱਸਿਆ ਗਿਆ ਹੈ ਅਤੇ ਜੀਵਤ ਲੋਕਾਂ ਪ੍ਰਤੀ ਤਿਆਗ ਸੇਵਾ ਦੀ ਭਾਵਨਾ ਦ੍ਰਿੜ ਕਰਾਈ ਗਈ ਹੈ

“ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਕਹੁ ਨਾਨਕ ਬਾਹ ਲੁਡਾਈਐ॥” (26)

 



Re: ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥
Posted by: Jarnail Singh "Arshi" Gyani (IP Logged)
Date: September 17, 2009 04:13AM

Guru Piayario Jios,
very well said and completely as per Gurmatt Principles.
Guru Ji told us to stick to Kirt Karo, wandd chhako and Naam japo. These are the TOOLS in Gurbani/SGGS and by using them we can change our Lives from Mamnmukhtaa towards Gurmukhtaa.
Saradh is one of the Brahmin/Pujaree Varg promoted rtuals..whereby these vehlarrs consume the hard work kamaii of the KIRTEE PERSONS. Gurbani is proof that NOTHING fed/given to Brahmins/pujarees etc passes beyond the physical boundaries of this world...all these are merely DHONGS to ROB US of our hard work. Guur nanak ji showed this through an example whereby Guru Ji gave a shardhaloo a NEEDLE and told him I will take it back in the next world...it immediately became apparent to the person that this is IMPOSSIBLE !! YES concurred Guru Ji..it is impossible to send anythign from here to the other world..as shown by Guur Ji throwing water towards Kartarpur Sahib while everyone else was throwing it towards the Sun where they beleuved their pittars lived...Those people also were forced to ask Guur Ji..How can your water reach Punjab..so many hundreds of miles away..SO then..How can YOUR water reach the SUN..a million miles away ?? He is correct the people had to agree !! BUT old Habits die hard..and thus after Guru Ji went away..they went back to their old habits...and so have we SIKHS..we have DESERTED the Teachings of our GURUS..as laid down in the SGGS..and gone the way of the Brahmin/pujaree varg. SIKHS feel no shame in holding shradhs...BARSEES...and many other non gurmatt festivals like Karva chauth fasts...rakhee bandhan..lohree..etc etc etc all of which are miles away from Gurmatt.
Mnay are not even ashamed of their peers..who know how we treated the old man and woman while alive...not a glass of water even with respect..BUT on saskaar day at the funeral Pyre..we put shudh GHEE on the mouths of the dead !! Who are we FOOLING ?? The Old Bapu who spent winters shivering without a thin chadar..on death suddenly has expensive dushalas and kambals etc on his dead body..to keep the laaj...???? for what ??
Benti..Come back to GURBANI..use its tools to open the heart..make use of Gurbani to change our lives...make our Face shudh..enough to face HIM...only the ujleh mukhs will get the respect...

jrnYl isMG igAwnI "ArSI"





 





© 2007-2024 Gurdwara Tapoban Sahib