ਚੁਕਾਰਅਜ਼ਹਮਹਹੀਲਤੇਦਰਗੁਜ਼ਸ਼ਤ॥ਹਲਾਲਅਸਤਬੁਰਦਨਬਸ਼ਮਸ਼ੀਰਦਸਤ॥੨੨॥ (ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥)

Akal Purakh Kee Rachha Hamnai, SarbLoh Dee Racchia Hamanai


    View Post Listing    |    Search    ਅਖੰਡ ਕੀਰਤਨ, ਰਾਗ ਵਿਦਿਆ ਅਤੇ ਭਾਈ ਰਣਧੀਰ ਸਿੰਘ ਜੀ
Posted by: Khalsaspirit (IP Logged)
Date: July 25, 2008 12:21PM

Waheguru ji ka khalsa
Waheguru ji ki fateh

Khalsa jio,

Following are some very inspiring extracts about Akhand Keertan done by Bhai Sahib ji from one of the article of a book which is published by PANJABI UNIVERSITY, PATIALA written by Dr. Gulzaar Singh Kang. Dr. Singh explained in detail about the magnifient effect of Akhand Keertan done by Bhai Sahib Randhir Singh ji in Chapter 7 (Akhand Kirtani Jatha and Bhai Randhir Singh). Although chapter is long but we tried to type here few lines related to keertan only.
_____________________________________________________________________________________________________________________
...ਭਾਈ ਰਣਧੀਰ ਸਿੰਘ ਜੀ ਨੇ ਅਖੰਡ ਕੀਰਤਨ ਜਾਂ ਹਰਿ-ਕੀਰਤਨ ਨੂੰ ਅਮੋਲਕ ਦਾਤ ਸਮਝਦੇ ਹੋਏ ਆਪਣੀ ਸਮੁੱਚੀ ਚੇਤਨਾ ਨੂੰ ਇਸ ਨਾਲ ਕੇਂਦਰਿਤ ਕਰਨ ਦਾ ਯਤਨ ਕੀਤਾ। ਆਪ ਕਿਹਾ ਕਰਦੇ ਸਨ ਕਿ:

ਕੀਰਤਨ ਕਲਜੁਗ ਦੀ ਸਮਾਧੀ ਹੈ। ਚੰਚਲ ਮਨ ਜੇ ਕਿਸੇ ਬਿਧਿ ਭੀ ਵਸਗਤਿ ਨਾ ਆਵੇ ਤਾਂ ਕੀਰਤਨ ਦੀ ਆਕਰਖਣ ਕਲਾ ਦੁਆਰਾ ਅਵੱਸ਼ ਅਸਥਿਰ ਹੋ ਜਾਂਦਾ ਹੈ। ਗੁਰਬਾਣੀ ਦਾ ਪਾਠ ਵੀ ਪਾਰਸ ਕਲਾ ਹੈ, ਪਰ ਗੁਰਬਾਣੀ ਦਾ ਕੀਰਤਨ ਤਾਂ ਤਤਕਾਲ ਹੀ ਅਗਾਧ ਪਾਰਸ ਕਲਾ ਵਰਣਾਉਣ ਦੇ ਸਮਰਥ ਹੈ।੬

ਗੁਰਬਾਣੀ ਦੇ ਕੀਰਤਨ ਵਿਚ ਅਕਹਿ ਰਸ ਹੈ। ਜਿਉਂ ਜਿਉਂ ਕੀਰਤਨ ਕਮਾਈ ਵਧਦੀ ਹੈ, ਤਿਉਂ ਤਿਉਂ ਕੀਰਤਨ ਕਲਾ-ਰਸ ਦਾ ਵਿਗਾਸ ਹੁੰਦਾ ਹੈ। ਇਹੀ ਕਾਰਨ ਸੀ ਆਪ ਘੰਟਿਆਂ ਬੱਧੀ ਇਕੋ ਚੌਕੜੀ ਮਾਰੀ ਗੁਰਬਾਣੀ ਦਾ ਅਖੰਡ ਕੀਰਤਨ ਕਰਦੇ ਸਨ। ਕੀਰਤਨ ਕਰਦਿਆਂ ਉਹਨਾਂ ਨੂੰ ਕਦੇ ਥਕੇਵਾਂ ਨਹੀਂ ਹੁੰਦਾ ਸੀ। ਉਹ ਸਮਝਦੇ ਸਨ ਕਿ ਗੁਰਬਾਣੀ ਦੇ ਨਿਰੰਤਰ ਕੀਰਤਨ ਰਾਹੀਂ ਦਿਲ ਦਿਮਾਗ ਵਿਚ ਅੰਮ੍ਰਿਤ-ਕਲਾ ਵਰਤਦੀ ਹੈ ਅਤੇ ਕੀਰਤਨ ਅਹਾਰੀਆਂ ਦਾ ਪਵਿੱਤਰ ਅਹਾਰ ਇਸ ਰਸ-ਵਿਗਾਸ ਨੂੰ ਪ੍ਰਾਪਤ ਕਰਨਾ ਹੈ। ਇਹੀ ਸਚਿਆਰ ਸਿੱਖ ਦਾ ਪੂਰਨ ਅਹਾਰ ਹੈ। ਕੀਰਤਨ ਦਾ ਅਮਲ ਭਾਈ ਸਾਹਿਬ ਦੇ ਜੀਵਨ ਵਿਚ ੧੯੦੧ ਈ: ਤੋਂ ਹੀ ਅਰੰਭ ਹੋ ਜਾਂਦਾ ਹੈ।੭ ਅੰਮ੍ਰਿਤ ਛਕਣ ਪਿੱਛੋ ਤਾਂ ਆਪ ਨੇ ਬਕਾਇਦਾ ਜਥਾ ਬਣਾ ਕੇ ਕੀਰਤਨ ਕਰਨਾ ਅਰੰਭ ਕਰ ਦਿੱਤਾ ਸੀ। ਜੇਲ੍ਹ ਚਿੱਠੀਆਂ ਵਿਚ ਆਪ ਲਿਖਦੇ ਹਨ:

"ਪਿੰਡ ਨਾਰੰਗਵਾਲ ਵਿੱਚ ਹੀ ਸ਼ਬਦੀ ਜਥਾ ਸੋਹਣੇ ਰੰਗ ਵਿੱਚ ਸਜ ਗਿਆ ਸੀ। ਚਾਹੇ ਪਿੰਡ ਵਿਚ ਹੋਰ ਕਈ ਸਿੰਘ ਸਜ ਗਏ ਸਨ ਅਤੇ ਕਈ ਘਰਾਣਿਆਂ ਦੇ ਘਰਾਣੇ ਖ਼ਾਲਸਾ ਧਰਮ ਦੇ ਧਾਰਨੀ ਹੋ ਗਏ ਸਨ, ਪਰੰਤੂ ਪੂਰੀ ਰਹਿਤ ਬਿਬੇਕ ਜੀਵਨ ਵਾਲੇ ਵਿਰਲੇ ਹੀ ਸਨ। ਇਨ੍ਹਾਂ ਦੇ ਸੰਗ ਸਾਥ ਮਿਲਕੇ ਹੀ ਪਿੰਡ ਵਿਤ ਕੀਰਤਨ ਦਾ ਅਨੰਦ ਲੈਂਦੇ ਅਤੇ ਬਾਹਰ ਦੀਵਾਨਾਂ ਉੱਪਰ ਵੀ ਜਾਂਦੇ ਸਾਂ। ਪਿੰਡ ਨਾਰੰਗਵਾਲ ਵਿੱਚ ਉੱਪਰੋਂ ਥਲੀ ਕਈ ਦੀਵਾਨ ਅਤੇ ਸ਼ਬਦੀ ਜਥਾ (ਜੋ ਬਾਅਦ ਵਿਚ ਅਖੰਡ ਕੀਰਤਨੀ ਜਥੇ ਦੇ ਨਾਮ ਨਾਲ ਜਾਣਿਆ ਜਾਣ ਲੱਗਾ) ਤਕੜੀਆਂ ਲਹਿਰਾਂ ਵਿੱਚ ਹੋ ਗਿਆ।੮"

ਭਾਈ ਸਾਹਿਬ ਨੇ ਸਾਰੀ ਉਮਰ ਗੁਰਬਾਣੀ ਦੇ ਨਾਮ ਰੰਗ ਵਿਚ ਆਪਣੇ ਆਪ ਨੂੰ ਰੰਗ ਕੇ ਇਲਾਹੀ ਬਾਣੀ ਦਾ ਨਿਰਬਾਣ ਕੀਰਤਨ ਕੀਤਾ ਅਤੇ ਸਿੱਖ ਸੰਗਤਾਂ ਨੂੰ ਇਸ ਅਖੰਡ ਕੀਰਤਨ ਜਥੇ ਦੇ ਰੂਪ ਵਿਚ ਸੰਸਥਾਗਤ ਰੂਪ ਦਿੱਤਾ।...
...ਭਾਈ ਸਾਹਿਬ ਜੀ ਗੁਰਬਾਣੀ ਦੇ ਭਾਵਾਂ ਨਾਲ ਇਕਸੁਰ ਹੋ ਕੇ, ਗੁਰਬਾਣੀ ਵਿਚ ਦਰਸਾਏ ਵਲਵਲਿਆਂ ਨੂੰ ਚਖ-ਚਖ ਕੇ ਰੰਗਰਸ ਲੀਨ ਹੋਕੇ ਆਤਮ ਤਰੰਗਾਂ ਵਿਚ ਕੀਰਤਨ ਦੀਆਂ ਐਸੀਆਂ ਧੁਨੀਆਂ ਗੁੰਜਾਉਂਦੇ ਸਨ ਕਿ ਸਾਰੇ ਪਾਸੇ ਰਸ ਰਸ ਹੀ ਰਸ ਪਸਰ ਜਾਂਦਾ ਸੀ। ਉਹ ਜਿੱਥੇ ਵੀ ਕੀਰਤਨ ਕਰਦੇ ਐਸਾ ਅਧਿਆਤਮਿਕ ਵਾਤਾਵਰਨ ਪੈਦਾ ਕਰ ਦਿੰਦੇ ਕਿ ਜੋ ਵੀ ਮਾਈ-ਭਾਈ ਇਹ ਕੀਰਤਨ ਸੁਣਦਾ ਉਸਦੀ ਕਾਇਆ ਕਲਪ ਹੁੰਦੀ ਜਾਂਦੀ ਅਤੇ ਉਹ ਅੰਦਰੋਂ ਅੰਦਰੀਂ ਕਿਸੇ ਅਗੰਮੀ ਰੂਹਾਨੀ ਸੰਸਾਰ ਵਿਚ ਵਿਚਰਦੇ ਮਹਿਸੂਸ ਕਰਦੇ। ਉਹਨਾਂ ਦਾ ਕੀਰਤਨ ਪ੍ਰੀਤਮ ਪਿਆਰੇ ਅੱਗੇ ਪ੍ਰੇਮ ਵੇਦਨਾ ਦੀਆਂ ਅਰਜੋਈਆਂ ਕਰਨ ਵਾਲਾ ਹੁੰਦਾ ਸੀ, ਜਿਸ ਨੂੰ ਸੁਣ ਕੇ ਸੰਗਤ ਦੀ ਮਾਨਸਿਕਤਾ ਆਪਣੇ ਆਪ ਨੂੰ ਪਰਮਾਤਮਾ ਦੇ ਸਨਮੁਖ ਅਨੁਭਵ ਕਰਦੀ ਸੀ। ਤਰਜਾਂ ਸਾਧਾਰਨ ਅਤੇ ਸੌਖੀਆਂ ਹੋਣ ਕਰਕੇ ਸਮੂਹ ਸੰਗਤਾਂ ਕੀਰਤਨ ਦਾ ਰਸ ਮਾਣਦੀਆਂ ਹੋਈਆਂ ਆਪ ਵੀ ਹਰ ਜਸ ਗਾਇਣ ਕਰਨ ਵਿਚ ਸ਼ਾਮਲ ਹੋ ਜਾਂਦੀਆਂ ਸਨ। ਕੀਰਤਨ ਦੇ ਇਸ ਸੰਚਾਰੀ ਭਾਵ ਬਾਰੇ ਗੱਲ ਕਰਦੇ ਆਪ ‘ਹਰਿ ਕੀਰਤਨ’ ਨਾਮੀ ਲੇਖ ਵਿਚ ਕਹਿੰਦੇ ਹਨ:

"ਪ੍ਰੇਮਾ ਭਗਤੀ ਦੇ ਰੰਗਾਂ ਵਿਚ ਵਾਹਿਗੁਰੂ ਨਿਰੰਕਾਰ ਦੇ ਗੁਣ ਗਾਉਣਹਾਰੇ ਗੁਰੂ ਨਿਵਾਜੇ ਗੁਰਮੁਖਾਂ ਦੇ ਅੱਗੇ ਪਿੱਛੇ ਰਾਗ ਨਾਦ ਹੱਥ ਬੰਨੀ ਫਿਰਦੇ ਹਨ। ਜਦ ਰੱਬੀ ਰੰਗਾਂ ਵਿਚ ਆਈਦਾ ਹੈ ਤਾਂ ਅਜ਼ਗੈਬੀ ਰਾਗ ਆਪੇ ਹੀ ਸੁਫ਼ਰਨ ਹੁੰਦੇ ਹਨ।੧੧"

ਆਮ ਤੌਰ ਤੇ ਸਿੱਖ ਧਰਮ ਵਿਚ ਕੀਰਤਨ ਨੂੰ ਇੱਕ ਧੰਦਾ ਬਣਾ ਲਿਆ ਗਿਆ ਹੈ। ਵੱਡੇ ਵੱਡੇ ਰਾਗੀ ਜਥੇ ਇਸ ਰਾਹੀਂ ਲੱਖਾਂ ਰੁਪਏ ਕਮਾ ਰਹੇ ਹਨ। ਪਰ ਭਾਈ ਸਾਹਿਬ ਨੇ ਅਖੰਡ ਕੀਰਤਨ ਨੂੰ ਕਿੱਤੇ ਦੇ ਰੂਪ ਵਿਚ ਨਹੀ, ਸਗੋਂ ਮਾਨਸਿਕ ਚੜ੍ਹਦੀ ਕਲਾ, ਨਾਮ ਅਭਿਆਸ ਕਮਾਈ ਤੇ ਸਿੱਖੀ ਪ੍ਰਚਾਰ ਲਈ ਅਪਣਾਇਆ। ਆਪ ਨੇ ਪਹਿਲੀ ਵਾਰ ਜਦੋਂ ਹਰਿਮੰਦਰ ਸਾਹਿਬ ਕੀਰਤਨ ਕੀਤਾ ਤਾਂ ਮਾਇਆ ਦਾ ਮੀਂਹ ਵਰਸ ਗਿਆ, ਨੋਟਾਂ ਦਾ ਢੇਰ ਲੱਗ ਗਿਆ। ਆਪ ਕੀਰਤਨ ਕਰਕੇ ਉਠੇ ਤਾਂ ਮਾਇਆ ਨੂੰ ਹੱਥ ਵੀ ਨਾ ਲਾਇਆ। ਇਸ ਨੂੰ ਵੇਖ ਕੇ ਪੁਜਾਰੀ ਹੈਰਾਨ ਰਹਿ ਗਏ ਕਿ ਅਸੀਂ ਤਾਂ ਮਾਇਆ ਬਦਲੇ ਇਹਨਾਂ ਨੂੰ ਕੀਰਤਨ ਕਰਨ ਦੀ ਆਗਿਆ ਨਹੀਂ ਦਿੰਦੇ ਸਾਂ।......ਅੱਜ ਕੱਲ੍ਹ ਪ੍ਰੋਫੈਸ਼ਨਲ ਰਾਗੀ ਰੋਟੀਆਂ ਕਾਰਨ ਤਾਲ ਪੂਰਦੇ ਹਨ। ਇਸ ਕੀਰਤਨ ਰਾਹੀਂ ਨਾ ਤਾਂ ਉਹਨਾਂ ਦਾ ਆਪਣਾ ਅੰਦਰਲਾ ਕੀਲਿਆ ਜਾਂਦਾ ਹੈ ਤੇ ਨਾ ਹੀ ਸੰਗਤ ਤੇ ਬਹੁਤਾ ਪ੍ਰਭਾਵ ਪੈਂਦਾ ਹੈ। ਕੀਰਤਨਾਂ ਦਰਬਾਰਾਂ ਦਾ ਰਿਵਾਜ ਚਲ ਪਿਆ ਹੈ ਪਰ ਇਂਥੇ ਵੀ ਪ੍ਰੋਫੈਸ਼ਨਲ ਰਾਗੀ ਜੱਥੇ ਹੀ ਪ੍ਰਧਾਨ ਹੁੰਦੇ ਹਨ। ਇਸੇ ਕਰਕੇ ਇਹਨਾਂ ਦਰਬਾਰਾਂ ਵਿਚ ਵੀ ਆਤਮਿਕ ਹੁਲਾਰਾ ਨਹੀਂ ਆਉਂਦਾ। ਭਾਈ ਸਾਹਿਬ ਜਦ ਕੀਰਤਨ ਕਰਦੇ ਸਨ ਤਾਂ ਇਕੋ ਚੌਕੜੇ ਪੰਜ-ਪੰਜ, ਛੇ-ਛੇ ਘੰਟੇ ਨਿਰੋਲ ਗੁਰਬਾਣੀ ਦਾ ਕੀਰਤਨ ਕਰਦੇ ਖੁਦ ਕੀਰਤਨ ਰੂਪ ਹੋ ਜਾਂਦੇ ਸਨ। ਇਸ ਨਾਲ ਸੰਗਤ ਵਿਚ ਬੈਠੀਆਂ ਗੁਰਬਾਣੀ ਦੀਆਂ ਰੂਹਾਂ ਦੀ ਸੁਰਤਿ ਕੀਲੀ ਜਾਂਦੀ ਸੀ।੧੨ ਘੰਟਿਆਂ ਬੱਧੀ ਕੀਰਤਨ ਉਹੀ ਕਰ ਸਕਦਾ ਹੈ ਜਿਸ ਦੀ ਅੰਦਰੋਂ ਲਿਵ ਜੁੜਦੀ ਹੋਵੇ। ਆਮ ਰਾਗੀ ਕੀਰਤਨ ਕਰਦੇ ਸਮੇਂ ਵਾਜਾ ਜਿਆਦਾ ਵਜਾਉਦੇ ਹਨ ਤੇ ਕੀਰਤਨ ਬੋਲ ਘੱਟ ਵਰਤਦੇ ਹਨ। ਪਰ ਭਾਈ ਸਾਹਿਬ ਆਪਣੇ ਗਲੇ ਨੂੰ ਬਚਾਅ ਕੇ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ ਸਨ। ਇਕ-ਇਕ ਤੁਕ ਨੂੰ ਇਤਨੇ ਮਿਠਾਸ ਅਤੇ ਹੁਲਾਸ ਨਾਲ ਕਈ ਕਈ ਵਾਰ ਪੜ੍ਹਦੇ ਸਨ ਕਿ ਅਨੇਕਾਂ ਰੂਹਾਂ ਉਂਪਰ ‘ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ’ ਵਾਲੀ ਦਸ਼ਾ ਵਾਪਰ ਜਾਂਦੀ। ਕੀਰਤਨ ਪ੍ਰੇਮੀਆਂ ਦੇ ਨੇਤ੍ਰ ਸੇਜਲ ਹੋ ਜਾਂਦੇ।੧੩ ਭਾਈ ਸਾਹਿਬ ਕੀਰਤਨ ਕਰਦੇ ਕਦੇ ਥੱਕਦੇ ਨਹੀ ਸਨ ਸਗੋਂ ਇਉਂ ਮਹਿਸੂਸ ਕਰਦੇ ਸਨ ਜਿਉਂ ਘਿਉ ਦੇ ਘੁੱਟ ਡੀਕ ਰਹੇ ਹੋਣ।

ਭਾਈ ਸਾਹਿਬ ਦੇ ਅਖੰਡ ਕੀਰਤਨ ਦੀ ਨਿਆਰੀ ਵਿਸ਼ੇਸ਼ਤਾ ਇਹ ਸੀ ਕਿ ਉਹਨਾਂ ਨੂੰ ਕੀਰਤਨ ਕਰਨ ਦੀ ਬਲ-ਬੁੱਧ ਦੈਵੀ ਅਵੇਸ਼ ਵਜੋਂ ਪ੍ਰਾਪਤ ਹੋਈ ਸੀ। ਆਪ ਦਾ ਕਲਾਸੀਕਲ ਰਾਗਾਂ ਦੇ ਕਿਸੇ ਵੀ ਘਰਾਣੇ ਨਾਲ ਦੂਰ ਦਾ ਸੰਬੰਧ ਵੀ ਨਹੀਂ ਸੀ। ਜਿਸ ਸਮੇਂ ਆਪ ਨੇ ਕੀਰਤਨ ਕਰਨਾ ਅਰੰਭ ਕੀਤਾ, ਉਸ ਸਮੇਂ ਪੱਕੇ ਰਾਗ ਵਿਚ ਕੀਰਤਨ ਕਰਨ ਵਾਲੇ ਉਂਗਲਾਂ ਤੇ ਗਿਣੇ ਜਾਣ ਵਾਲੇ ਰਾਗੀ ਹੀ ਸਨ। ਸੰਤ ਮਹਾਂ-ਪੁਰਖ ਚਿਮਟੇ ਢੋਲਕੀਆਂ ਨਾਲ ਕੀਰਤਨ ਕਰਦੇ ਸਨ। ਆਪ ਨੇ ਕੀਰਤਨ ਨੂੰ ਰਾਗ ਵਿਦਿਆ ਵਜੋਂ ਨਹੀਂ ਲਿਆ ਸਗੋਂ ਨਾਮ ਅਭਿਆਸ ਕਮਾਈ ਦਾ ਇਕ ਸਾਧਨ ਸਮਝਿਆ। ਇਸੇ ਕਰਕੇ ਕੀਰਤਨ ਤੇ ਰਾਗ ਪ੍ਰਤੀ ਆਪਦੀ ਧਾਰਨਾ ਹੈ:

"ਹਰਿ ਕੀਰਤਨ ਦੀ ਪ੍ਰੇਮਾ ਭਗਤੀ ਛੱਡ ਕੇ ਕੇਵਲ ਰਾਗਾਂ ਪਿੱਛੇ ਹੀ ਰੀਝਣਾ ਗੁਰਮਤਿ ਪ੍ਰਤੀਕੂਲ ਹੈ। ਰਾਗ ਪ੍ਰਬੀਨਤਾ ਜਿਸਨੇ ਪ੍ਰਪਾਤ ਕਰਨੀ ਹੋਵੇ, ਸੋ ਪਿਆ ਕਰੇ ਪਰ ਹਰਿ ਕੀਰਤਨ ਦੇ ਜਨ ਨਿਰੇ ਰਾਗਾਂ ਦੇ ਖਲਜਗਣ ਵਿਚ ਖਚਤ ਹੋਣਾ ਐਸਾ ਹੀ ਹਾਨੀਕਾਰਕ ਜਾਣਦੇ ਹਨ, ਜੈਸਾ ਕਿ ਵਿਦਿਆ ਦੇ ਸ਼ੋਕੀਨ ਨੂੰ ਪ੍ਰਾਚੀਨ ਸਮੇਂ ਅਨਮਤ ਵਿਦਿਆ ਘੋਖਣ ਨਮਿਤ ਕਾਸ਼ੀ ਜਾ ਕੇ ਵਿਦਿਆ ਅਤਿ ਮਹਿੰਗੀ ਪਈ। ਵਿਦਿਆ ਘੋਖਣ ਗਏ ਵਿਦਿਆ ਨੇ ਹੀ ਗ੍ਰਸ ਲਏ ਅਤੇ ਸੰਸਕ੍ਰਿਤ ਆਦਿਕ ਵਿਦਿਆ ਦੇ ਅਭਿਮਾਨੀ ਹੋ ਕੇ ਕੁਪੀ ਵਿਚ ਰੋੜ ਖੜਕਾਉਣ ਜੋਗੇ ਰਹਿ ਗਏ। ਗੁਰਮਤਿ ਦੇ ਤਤਸਾਰ ਨਾਮ ਅਭਿਆਸ ਤੋਂ ਨਿਰੋਲ ਸੱਖਣੇ ਹੀ ਰਹਿ ਗਏ, ਮਾਨੋਂ ਉਕਤ ਵਿਦਿਆ ਅਵਿਦਿਆ ਹੋ ਕੇ ਚਿਮੜ ਗਈ। ਏਸੇ ਪ੍ਰਕਾਰ ਪ੍ਰੇਮਾ ਭਗਤੀ ਤੋਂ ਸੱਖਣੀ ਨਿਰੀ ਰਾਗ ਵਿਦਿਆ ਰੋਗ ਰੂਪ ਹੈ ਜੋ ਰਾਗ ਅਭਿਮਾਨੀ ਬਣਾ ਦਿੰਦੀ ਹੈ ਅਤੇ ਰਾਗ ਅਨੁਰਾਗੀ ਰੋਗੀਆਂ ਨੂੰ ਕਲਿਆਣ ਮਾਰਗ ਤੋਂ ਬਹੁਤ ਪਰੇਡੇ ਰੱਖਦੀ ਹੈ।੧੪ "

ਆਪ ਸਮਝਦੇ ਸਨ ਕਿ ਸ਼ਬਦ-ਤਰੰਗੀ ਰਸ-ਜੋਤਿ ਵਿਗਾਸੀ ਗੁਰਮੁਖ ਜਨਾਂ ਦੇ ਰੋਮ ਰੋਮ ਅੰਦਰ ਹੀ ਹਰਿ-ਕੀਰਤਨ ਦਾ ਸੋਮਾ ਫੁੱਟ ਪੈਂਦਾ ਹੈ। ਜਦ ਕੀਰਤਨ ਧੁਰ ਅੰਦਰੌਂ ਨਿਕਲਦਾ ਹੈ ਤਾਂ ਇਹ ਆਪਣੇ ਆਪ ਹੀ ਰਾਗ-ਬੱਧ ਹੋ ਜਾਂਦਾ ਹੈ। ਕੀਰਤਨ ਚੋਜ਼ ਦੀ ਇਸ ਪਾਰਸ ਕਲਾ ਬਾਰੇ ਆਪ ‘ਹਰਿ-ਕੀਰਤਨ’ ਨਿਬੰਧ ਵਿਚ ਇਕ ਹੱਡ ਬੀਤੀ ਬਿਆਨ ਕਰਦੇ ਹਨ:

"ਇਕ ਵਾਰੀ ਦਾ ਜ਼ਿਕਰ ਹੈ ਅਸੀਂ ਪਿੰਡ ਧਾਂਦਰੇ ਜ਼ਿਲ੍ਹਾ ਲੁਧਿਆਣਾ ਵਿਖੇ ਕੀਰਤਨ ਵਿਚ ਮਸਤ ਹੋਏ ਪਏ ਸਾਂ ਕਿ ਇਕ ਸੂਰਮਾ ਸਿੰਘ ਕਿਧਰੋਂ ਆ ਕੇ ਜੋੜੀ ਵਜਾਉਣ ਲੱਗ ਪਿਆ। ਅਸੀਂ ਉਸ ਵੇਲੇ ਢੋਲਕੀ ਨਾਲ ਹੀ ਸਾਰ ਲੈਦੇਂ ਸਾਂ ਅਤੇ ਹੁਣ ਵੀ ਇਵੇਂ ਹੀ ਸਾਰਦੇ ਹਾਂ। ਰਾਗ ਦੇ ਘਰ ਦੀ ਸਾਨੂੰ ਕੋਈ ਸੂਝ ਨਹੀਂ ਸੀ। ਕੀਰਤਨ ਦੇ ਬਾਲ ਸੁਭਾਵੀ ਚਾਉ ਵਿਚ ਗੁਰਬਾਣੀ ਗਾਵਣੀ ਆਪਣਾ ਸੁਭਾਗ ਸਮਝਦੇ ਸਾਂ। ਗੁਰੂ ਦੀ ਕਿਰਪਾ ਦੁਆਰਾ ਇਹ ਜਰੂਰ ਮਹਿਸੂਸ ਹੋ ਜ਼ਾਂਦਾ ਕਿ ਕੀਰਤਨ ਦਾ ਰਸ ਬਝ ਗਿਆ ਹੈ। ਜਦ ਰਾਗ ਪ੍ਰਬੀਨ ਜੋੜੀ ਵਜਾਉਣ ਵਾਲਾ ਸੂਰਮਾ ਆਇਆ ਤਾਂ ਖੂਬ ਕੀਰਤਨ ਹੋਇਆ। ਉਸਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਉਸਨੇ ਜਥੇ ਨੂੰ ਸੁਰਤਾਲ ਵਿਚ ਪੂਰੇ ਦੇਖਿਆ। ਕੀਰਤਨ ਸਮਾਪਤ ਹੋਣ ਉਪਰੰਤ ਉਸਨੇ ਇਕ ਰਾਗ ਦੇ ਜਾਣੂ ਕੀਰਤਨ ਸਰੋਤੇ ਨਾਲ ਕੀਰਤਨ ਦੀ ਸ਼ਲਾਘਾ ਕਰਨੀ ਆਰੰਭੀ। ਬੜੀ ਹੈਰਾਨ ਕਰਨ ਵਾਲੀ ਗੱਲ ਉਸਨੇ ਇਹ ਕਹੀ ਕਿ ਰਾਗ ਵਿਦਿਆ ਦੇ ਹੰਕਾਰੀ ਕਈ ਰਾਗੀਆ ਤੋਂ ਇਹ ਸੁਣਿਆ ਸੀ ਕਿ ਇਹ ਜਥਾ ਸੰਘ ਪਾੜਨ ਹੀ ਜਾਣਦਾ ਹੈ, ਰਾਗ ਦੇ ਘਰ ਦੀ ਇਹਨਾਂ ਨੂੰ ਕੋਈ ਸੂਝ ਬੂਝ ਨਹੀਂ। ਪਰ ਅੱਜ ਬਿਲਾਵਲ ਰਾਗ ਦੇ ਸ਼ਬਦ ਬਿਲਾਵਲ ਰਾਗ ਦੇ ਤ੍ਰੰਗ-ਤ੍ਰਾਨਿਆਂ ਵਿਚ ਇਸ ਜਥੇ ਤੋਂ ਸੁਣ ਕੇ ਉਹ ਅਨੰਦ ਆਇਆ, ਜਿਹੜਾ ਅੱਗੇ ਕਦੀ ਨਹੀਂ ਆਇਆ। ਇਹ ਸੁਣ ਕੇ ਅਸੀਂ ਮਨ ਹੀ ਮਨ ਅੰਦਰ ਹੱਸੇ ਕਿ ਸਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਰਾਗ ਬਿਲਾਵਲ ਕਿਹੜਾ ਹੈ, ਕਿਵੇਂ ਤੇ ਕਿਸ ਵੇਲੇ ਗਾਈਦਾ ਹੈ।੧੫"

ਇਸ ਤੋਂ ਸ਼ਪਸ਼ਟ ਹੁੰਦਾ ਹੈ ਕਿ ਜੋ ਪਰਮਾਤਮਾ ਵਿਚ ਲਿਵ ਲਾ ਕੇ ਉਸਦਾ ਕੀਰਤਨ ਜਾਪ ਕਰਦਾ ਹੈ ਸਤਿਗੁਰੂ ਆਪ ਉਹਨਾਂ ਤੇ ਕਲਾ ਵਰਤਾਂਉਦਾ ਹੈ। ਭਾਈ ਸਾਹਿਬ ਨੇ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿਚ ਉਮਰ ਕੈਦ ਦੀ ਸਜ਼ਾ ਕੱਟੀ। ਇਸ ਸਮੇਂ ਦੌਰਾਨ ਵੀ ਆਪ ਨੇ ਕੀਰਤਨ ਕਰਨਾ ਨਾ ਛੱਡਿਆ ਅਤੇ ਸਾਜਾਂ ਤੋਂ ਬਿਨਾਂ ਹੱਥ ਦੇ ਕੜਿਆਂ ਨੂੰ ਹੀ ਵਜਾ ਕੇ ਕੀਰਤਨ ਕਰਦੇ ਰਹੇ ਅਤੇ ਜੇਲ੍ਹ ਦਾ ਸਮਾਂ ਸਫਲਾ ਕਰਦੇ ਰਹੇ। ਉਹ ਕੀਰਤਨ ਨੂੰ ਰੂਹ ਦੀ ਖੁਰਾਕ ਸਮਝਦੇ ਸਨ। ਅੰਤਲੇ ਦੋ ਕੁ ਸਾਲਾਂ ਵਿਚ ਡਾਕਟਰਾਂ ਨੇ ਜਦੋਂ ਕੀਰਤਨ ਕਰਨ ਤੋਂ ਵਰਜ ਦਿੱਤਾ ਤਾਂ ਆਪ ਬੜੇ ਵੈਰਾਗ ਨਾਲ ਕਹਿਣ ਲੱਗੇ, “ਡਾਕਟਰਾਂ ਨੂੰ ਕੀ ਹੋਇਆ? ਮੇਰਾ ਕੀਰਤਨ ਹੀ ਬੰਦ ਕਰ ਦਿਤੈ?੧੬"…

http://khalsaspirit.com/images/Dr.GulzaarSinghKang.JPG
____________________________________________________________________________________________________________

Last lines are very emotional. We hope many new or present Kirtani Singh/Singhnia will get ਸੇਧ (direction) from Bhai Sahib ji and will do nishkaam (selfless) seva for Khalsa Panth. Also not to go after the tunes for Kirtan but towards the Gurbani rass for the har kirtan ਹਰਿ-ਕੀਰਤਨ. At the same time we are not hesitant to say that Bhai Sahib's kirtan style which automatically brought raags into the kirtan is a great lesson for those who lives under the haughtiness of Raag vidhya.

Guru Mehar Karay

Waheguru ji ka khalsa
Waheguru ji ki fateh

 Re: ਅਖੰਡ ਕੀਰਤਨ, ਰਾਗ ਵਿਦਿਆ ਅਤੇ ਭਾਈ ਰਣਧੀਰ ਸਿੰਘ ਜੀ
Posted by: kulbir singh (IP Logged)
Date: July 25, 2008 02:01PM

ਭਾਈ ਸਾਹਿਬ ਦੀਆਂ ਕਿਆ ਬਾਤਾਂ ਸਨ। ਸਹੀਂ ਮਾਅਨਿਆਂ ਵਿਚ ਉਹ ਮੁਜੱਸਮ ਕੀਰਤਨ ਦਾ ਰੂਪ ਸਨ। ਹੋਰ ਕੋਈ ਕਿਸ ਤਰਾਂ ਛੱਤੀ ਛੱਤੀ ਘੰਟੇ ਕੀਰਤਨ ਵਿਚ ਬੈਠ ਸਕਦਾ ਹੈ।

ਅਫਸੋਸ ਉਸ ਵਕਤ ਹੁੰਦਾ ਹੈ ਜਦੋਂ ਪ੍ਰੇਮਾ-ਭਗਤੀ ਤੋਂ ਅਣਜਾਨ ਲੋਕ, ਭਾਈ ਸਾਹਿਬ ਦੇ ਕੀਰਤਨ ਦੀ ਅਲੋਚਨਾ ਕਰਦੇ ਹਨ। ਖੁਦ ਉਹਨਾਂ ਦੀ ਨਾਮ ਦੀ, ਕੀਰਤਨ ਦੀ ਸੇਵਾ ਕੁਝ ਵੀ ਨਹੀਂ ਹੁੰਦੀ ਪਰ ਉਹਨਾਂ ਨੂੰ ਨਿੰਦਦੇ ਹਨ ਜਿਨਾਂ ਸਾਰੀ ਉਮਰ ਕੀਰਤਨ ਦਾ ਹੀ ਆਹਾਰ ਕੀਤਾ ਹੋਵੇ। ਸੱਚੇ ਪਾਤਸ਼ਾਹ ਇਹਨਾਂ ਲੋਕਾਂ ਨੂੰ ਸੁਮਤਿ ਬਖਸ਼ਨ।

ਦਾਸ,
ਕੁਲਬੀਰ ਸਿੰਘ

 Re: ਅਖੰਡ ਕੀਰਤਨ, ਰਾਗ ਵਿਦਿਆ ਅਤੇ ਭਾਈ ਰਣਧੀਰ ਸਿੰਘ ਜੀ
Posted by: Bhopinder Singh (IP Logged)
Date: July 26, 2008 06:49AM

Guru Nanak choose to write raag before each shabad,it is his choice as per why and what only he knows it.
These raaga have specfic time of singing which was never known to mee .Guru nanak was puran and i dont want to write bramgayni and all that stuff.

The sangeet or music is universal and gurmat sangeet is a lot different from shastri sangeet.Guru sahib even invented musical instruments.You cannot sing with raaga in front you have to keep the shabad in front always raags a medium only


To just focus on raag is not gurmat sangeet.Moslems call sageet shaitan ,But the sufis used it a lot.Guru sahib made it a part or shall i say a must part as a prophet himself and not by his followers.
I think guru nanak is the only avtar in the whole world who sang or introduced music into spirtuality all others did later as followers not as prophets.

Just like langar, kirtan any style of singing are the pillars of sikhi and are seen in Sri Darbar sahib Amritsar Sahib on daily basis as one of the only few left direct from prophet instructions.

 

© 2007-2024 Gurdwara Tapoban Sahib