ਨਸਾਜ਼ੋਨਬਾਜ਼ੋਨਫ਼ੌਜੋਨਫ਼ਰਸ਼॥ਖ਼ੁਦਾਵੰਦਬਖ਼ਸ਼ਿੰਦਹਿਐਸ਼ਿਅਰਸ਼॥੪॥ (ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥)

Akal Purakh Kee Rachha Hamnai, SarbLoh Dee Racchia Hamanai


    View Post Listing    |    Search    



ਗੁਰੂ ਸਾਹਿਬ ਦਾ ਸਾਨੂੰ ਦਿੱਤਾ ਤਾਜ਼ - ਦਸਤਾਰ DASTAAR
Posted by: Khalsaspirit (IP Logged)
Date: May 01, 2008 08:57AM

Waheguru ji ka khalsa
Waheguru ji ki fateh

Khalsa jio,

Along with the many other superior gifts for a Sikh, Guru Sahib given this yet another beautiful gift called DASTAAR. Prof. Piara Singh Padam's this article on panthic.org tells us how culturally it was important and how important it is for a Sikh as Rehat. We should spread these words to our brothers and sisters who are giving up Dastaar, also further to those who never give a second thought when go to barber shop dumping our rich heritage to the trash cans of those shops. This article has very simple language yet a very high and important message:
----------------------------------
ਦਸਤਾਰ ਸੱਭਿਆਚਾਰ

ਆਮ ਤੌਰ ’ਤੇ ਇਹ ਠੀਕ ਹੀ ਹੈ ਕਿ ਬਾਹਰ ਦਾ ਦਰਸ਼ਨ-ਦੀਦਾਰ, ਅੰਤਰੀਵ ਸੱਭਿਆਚਾਰ ਦਾ ਪ੍ਰਦਰਸ਼ਨ ਕਰਦਾ ਹੈ। ਫ਼ਾਰਸੀਦਾਨਾਂ ਇਹ ਤੱਤ ਕੱਢਿਆ ਸੀ ਕਿ ਕਿਸੇ ਦੇ ਕਿਰਦਾਰ ਨੂੰ ਜਾਣਨ ਲਈ ਉਸ ਦੀ ਗੁਫ਼ਤਾਰ, ਦਸਤਾਰ ਤੇ ਰਫਤਾਰ ਆਪਣੇ ਆਪ ਉਸ ਦਾ ਪਰਿਚਯ ਕਰਾ ਦਿੰਦੀ ਹੈ। ਸਿੱਖ ਪੰਥ ਕੇਸਾਧਾਰੀ ਹੈ,ਦਸਤਾਰਧਾਰੀ ਹੈ। ਇਸੇ ਦੂਹਰੇ ਗੁਣ ਨੂੰ ਗੁਰਬਾਣੀ ਵਿਚ ‘ਸਾਬਤ ਸੂਰਤਿ ਦਸਤਾਰ ਸਿਰਾ’ ਕਹਿ ਕੇ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ ਜਦੋਂ ਕਿ ਹੋਰ ਬਾਹਰੀ ਚਿੰਨ੍ਹਾਂ ਦੀ ਚਰਚਾ ਕਰਨ ਦੀ ਲੋੜ ਨਹੀਂ ਸਮਝੀ। ਇਹ ਤਾਂ ਹਕੀਕਤ ਹੀ ਹੈ ਕਿ ਇਹ ਕੰਚਨਕਾਇਆ ਦਾ ਕੋਟਗੜ੍ਹ ਜੋ ਹੈ, ਇਸ ਦਾ ਸਿੰਘ ਦੁਆਰ ਸੀਸ ਹੈ। ਇਸ ਦੇ ਅੰਦਰ ਸੋਚਣ, ਮਹਿਸੂਸ ਕਰਨ, ਗਿਆਨ-ਸੰਗ੍ਰਹਿਣ, ਦੇਖਣ, ਸੁੰਘਣ, ਛੂਹਣ, ਚੱਖਣ ਆਦਿ ਦੇ ਕਈ ਪ੍ਰਕਾਰ ਦੇ ਸੂਖਮ ਤੱਤ ਹਨ, ਜਿਨ੍ਹਾਂ ਦੀ ਸੁਰੱਖਿਆ ਲਈ ਕੁਦਰਤ ਨੇ ਇਨ੍ਹਾਂ ਦੁਆਲੇ ਹਜ਼ਾਰਾਂ ਕੇਸਾਂ ਦਾ ਜਾਲ ਤਣਿਆ ਹੋਇਆ ਹੈ ਤਾਂ ਕਿ ਇਹ ਗਰਮੀਸਰਦੀ ਤੇ ਹੋਰ ਹਰ ਕਿਸਮ ਦੀ ਛੋਟੀ-ਵੱਡੀ ਸੱਟ-ਫੇਟ ਤੋਂ ਬਚਿਆ ਰਹੇ।

ਇਹ ਤਾਂ ਕੁਦਰਤ ਦਾ ਪ੍ਰਬੰਧ ਹੈ। ਫਿਰ ਮਨੁੱਖੀ ਸੱਭਿਅਤਾ ਦੇ ਵਿਕਾਸ ਨੇ ਇਹ ਅਨੁਭਵ ਕੀਤਾ ਕਿ ਇਸ ਅਮੋਲਕ ਸੀਸ ਨੂੰ ਦਸਤਾਰ ਜਾਂ ਪਗੜੀ ਦੁਆਰਾ ਵੀ ਵੱਧ ਤੋਂ ਵੱਧ ਸੰਭਾਲਿਆ ਜਾਵੇ। ਸੋ ਸਿਰ ਉੱਤੇ ਲਪੇਟੇ ਜਾਣ ਵਾਲੇ ਇਸ ਬਸਤਰ ਲਈ ਪੱਗ, ਪਗੜੀ, ਸਾਫਾ, ਚੀਰਾ, ਦਸਤਾਰ, ਦੁਲਬੰਦ, ਇਮਾਮਾ ਤੇ ਉਸ਼ਣੀਕ ਆਦਿ ਅਨੇਕਾਂ ਪਦ ਵਰਤੇ ਜਾਂਦੇ ਰਹੇ ਹਨ। ‘ਉਸ਼ਣੀਕ’ ਸੰਸਕ੍ਰਿਤ ਸ਼ਬਦ ਹੈ। ‘ਚੀਰਾ’ ਸੰਸਕ੍ਰਿਤ ਅਤੇ ਫ਼ਾਰਸੀ ਦੋਹਾਂ ਵਿਚ ਵਰਤੀਂਦਾ ਹੈ। ‘ਸਾਫਾ’ ਅਰਬੀ ਪਦ ਹੈ ਜੋ ਸ਼ੁੱਧਤਾ ਅਤੇ ਸਫਾਈ ਦਾ ਵਾਚਕ ਹੈ। ਅਰਬੀ ਵਿਚ ਪਗੜੀ ਲਈ ‘ਇਮਾਮਾ’ ਸੰਕੇਤ ਵੀ ਇਸਤੇਮਾਲ ਹੁੰਦਾ ਹੈ ਕਿਉਂਕਿ ਜੋ ਮਜ਼੍ਹਬੀ ਪਰੋਹਤ ਨਿਮਾਜ਼ ਆਦਿ ਰਹੁਰੀਤੀ ਦੀ ਅਗਵਾਈ ਕਰਦਾ ਹੈ, ਉਸ ਨੂੰ ‘ਇਮਾਮ’ ਕਹਿੰਦੇ ਹਨ ਤੇ ਉਹ ਆਮ ਤੌਰ ’ਤੇ ਦਸਤਾਰਧਾਰੀ ਹੁੰਦਾ ਹੈ, ਇਸ ਕਰਕੇ ਪਗੜੀ ਦਾ ਨਾਮ ਇਮਾਮਾ ਪੈ ਗਿਆ। ਅਰਬੀ ਵਿਚ ਦੁਲਬੰਦ ਵੀ ਕਹਿੰਦੇ ਹਨ, ਇਸ ਤਰ੍ਹਾਂ ਫਰਾਂਸੀਸੀ ਤੁਰਬੰਦ ਤੇ ਇਤਾਲਵੀ ‘ਤੁਰਬਾਂਤੇ’ ਤੇ ਅੰਗਰੇਜ਼ੀ ‘ਟਰਬਨ’ ਪਦ ਬਣਿਆ ਜਾਪਦਾ ਹੈ।

‘ਦਸਤਾਰ’ ਫ਼ਾਰਸੀ ਲਫਜ਼ ਹੈ, ਜਿਸ ਦਾ ਭਾਵ ਹੈ ਹੱਥਾਂ ਨਾਲ ਬਣਾ-ਸਵਾਰ ਕੇ ਬੰਨ੍ਹਿਆ ਬਸਤਰ। ਜਿਸ ਆਦਮੀ ਨੇ ਅਰਬੀ ਤਾਲੀਮ ਦੀ ਯੋਗਤਾ ਪਾ ਲਈ ਹੋਵੇ ਤੇ ਚਿੰਨ੍ਹ ਵਜੋਂ ਦਸਤਾਰ ਬੰਨ੍ਹਾ ਲਈ ਹੋਵੇ, ਉਸ ਨੂੰ ਦਸਤਾਰਬੰਦ ਕਿਹਾ ਜਾਂਦਾ ਹੈ। ਸੋ ਦਸਤਾਰਬੰਦੀ ਇਕ ਤਰ੍ਹਾਂ ਸੰਪੂਰਨਤਾ ਦਾ ਲੱਛਣ ਹੈ। ਦਸਤਾਰਚਾ ਨਿੱਕੀ ਪੱਗ ਨੂੰ ਕਹਿੰਦੇ ਹਨ, ਜਿਸ ਨੂੰ ਖਾਲਸਾਈ ਬੋਲਿਆਂ ਵਿਚ ‘ਕੇਸਕੀ’ ਕਿਹਾ ਗਿਆ ਹੈ।

ਸੋ ਪਗੜੀ ਦੀ ਪ੍ਰਭੁਤਾ ਬਹੁਤ ਮਹਾਨ ਤੇ ਪੁਰਾਤਨ ਹੈ। ਪੰਜਾਬੀ ਮੁਹਾਵਰਾ ਤਾਂ ਪੱਗ-ਦਾਹੜੀ ਦੀ ਸ਼ਰਮ ਦਾ ਸਦਾ ਵਾਸਤਾ ਪਾਉਂਦਾ ਆਇਆ ਹੈ। ਬੰਬਈ ਅਜਾਇਬ ਘਰ ਵਿਚ ਪਈਆਂ ਦੇਵ ਮੂਰਤੀਆਂ ਤੇ ਕਈ ਰਾਜੇ-ਰਾਣੀਆਂ ਦੇ ਬੁੱਤ ਦੱਸਦੇ ਹਨ ਕਿ ਉਹ ਸਿਰਾਂ ’ਤੇ ਦਸਤਾਰ ਸਜਾਉਂਦੇ ਸਨ। ਬ੍ਰਿਟਿਸ਼ ਮਿਊਜ਼ੀਅਮ ਲੰਡਨ ਵਿਚ ਮਿਸਰੀ ਸੱਭਿਅਤਾ ਤੇ ਬੈਬੋਲਿਨੀਆਂ ਸੱਭਿਅਤਾ ਦੇ ਕਈ ਪ੍ਰਮੁੱਖ ਬੁੱਤ ਪਏ ਦੇਖੇ ਹਨ।

ਉਹ ਸਾਰੇ ਹੀ ਦਸਤਾਰਧਾਰੀ ਹਨ। ਪਾਰਸੀਆਂ ਦੇ ਮਹਾਂਪੁਰਸ਼ ਜਰਦੁਸ਼ਤਰਾਸਟਰ ਦਾ ਪ੍ਰਾਚੀਨ ਚਿੱਤਰ ਦਸਤਾਰ ਵਾਲਾ ਹੈ ਤੇ ਮੁਸਲਮਾਨ ਸੂਫ਼ੀ ਸਾਰੇ ਹੀ ਪਗੜੀ ਬੰਨ੍ਹ ਕੇ ਰੱਖਦੇ ਸਨ। ਈਰਾਨੀ ਤੇ ਅਰਬੀ ਲਿਬਾਸ ਵਿਚ ਦਸਤਾਰ ਨੂੰ ਵਿਸ਼ੇਸ਼ ਆਦਰ ਪ੍ਰਾਪਤ ਹੈ। ਮਾਲੂਮ ਇਹ ਹੁੰਦਾ ਹੈ ਕਿ ਪਗੜੀ ਸਿਰ ਦਾ ਪੁਰਾਣਾ ਪਹਿਰਾਵਾ ਹੈ, ਜੋ ਜਿੱਥੇ ਸਿਰ ਨੂੰ ਗਰਮੀ-ਸਰਦੀ ਤੋਂ ਬਚਾਉਂਦਾ ਆਇਆ ਹੈ, ਉਥੇ ਆਦਮੀ ਦੀ ਸ਼ਾਨੋ-ਸ਼ੌਕਤ ਨੂੰ ਵੀ ਦਰਸਾਉਂਦਾ ਆਇਆ ਹੈ।

ਜਦੋਂ ਤੁਰਕ ਸੁਲਤਾਨਾਂ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਤਾਂ ਇਹ ਲੋਕ ਬਰਦਾਸ਼ਤ ਨਾ ਕਰ ਸਕੇ ਕਿ ਗ਼ੁਲਾਮ ਹਿੰਦੁਸਤਾਨੀ ਵੀ ਸਿਰ ’ਤੇ ਦਸਤਾਰ ਪਹਿਨੀ ਰੱਖਣ। ਇਸ ਲਈ ਉਨ੍ਹਾਂ ਇਹ ਰੀਤ ਤੋਰੀ ਕਿ ਜਿਨ੍ਹਾਂ ਬੰਦਿਆਂ ਨੂੰ ਗ਼ੁਲਾਮਣਾ ਕੇ ਪਾਸ ਰੱਖਿਆ ਜਾਵੇ, ਉਨ੍ਹਾਂ ਨੂੰ ਪਗੜੀ ਉਤਾਰ ਕੇ ਨਿੱਕੀ ਜਿਹੀ ਟੋਪੀ ਪੁਆ ਦਿੱਤੀ ਜਾਵੇ। ਇਸ ਤਰ੍ਹਾਂ ਹੌਲੀ-ਹੌਲੀ ਹਿੰਦ ਵਾਸੀਆਂ ਦੀ ਪੱਗ ਲਾਹੀ ਗਈ ਤੇ ਇਸ ਦੀ ਥਾਂ ਉਨ੍ਹਾਂ ਨੂੰ ਟੋਪੀ ਪਾ ਕੇ ਸਦਾ ਲਈ ਗ਼ੁਲਾਮ ਬਣਾ ਦਿੱਤਾ ਗਿਆ। ਸੋ ਪੱਗ ਕੇਵਲ ਸਿਰ ਦਾ ਲਿਬਾਸ ਮਾਤਰ ਹੀ ਨਹੀਂ ਸਗੋਂ ਇਸ ਤਰ੍ਹਾਂ ਆਦਰ-ਸਤਿਕਾਰ ਦਾ ਵੀ ਮੰਨਿਆ-ਪ੍ਰਮੰਨਿਆ ਪ੍ਰਤੀਕ ਹੈ। ਮੁਗ਼ਲ ਜ਼ਮਾਨੇ ਵਿਚ ਕਿਸੇ ਅਮੀਰ-ਵਜ਼ੀਰ ਦਾ ਸਤਿਕਾਰ ਕਰਨ ਲਈ ਉਸ ਨੂੰ ਸ਼ਾਹੀ ਦਰਬਾਰ ਵੱਲੋਂ ਜੋੜਾ-ਜਾਮਾ ਦਿੱਤਾ ਜਾਂਦਾ ਸੀ ਤੇ ਦਸਤਾਰ ਵੀ ਬੰਨ੍ਹਾਈ ਜਾਂਦੀ ਸੀ। ਇਸੇ ਨੂੰ ਸਿਰੋਪਾਉ ਕਹਿੰਦੇ ਹਨ।

ਕਿਸੇ ਘਰ ਦੇ ਬਜ਼ੁਰਗ ਦੀ ਮੌਤ ਬਾਅਦ ਜਦ ਅਗਲੇ ਬੰਸ-ਅਧਿਕਾਰੀ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਤਾਂ ਸਾਰੇ ਸਮਾਜ ਦੀ ਮੌਜੂਦਗੀ ਵਿਚ ਉਸ ਨੂੰ ਪੱਗ ਬੰਨ੍ਹਾਈ ਜਾਂਦੀ ਸੀ। ਹੁਣ ਵੀ ਜੇ ਕੋਈ ਆਦਰਯੋਗ ਮਹਿਮਾਨ ਘਰ ਆਉਂਦਾ ਜਾਂ ਕਿਸੇ ਸਮਾਗਮ ਦੀ ਰੌਣਕ ਵਧਾਉਂਦਾ ਹੈ ਤਾਂ ਸਨਮਾਨ ਵਜੋਂ ਪਗੜੀ ਹੀ ਦਿੱਤੀ ਜਾਂਦੀ ਹੈ। ਸਤਿਗੁਰਾਂ ਬਾਣੀ ਵਿਚ ਅਨੇਕ ਥਾਈਂ ਇਹ ਪ੍ਰਤੀਕ ਵਰਤਿਆ ਹੈ ਕਿ ਅਕਾਲ ਪੁਰਖ ਨੇ ਆਪਣਿਆਂ ਸੇਵਕ-ਜਨਾਂ ਨੂੰ ਸਿਰੋਪਾਉ ਬਖ਼ਸ਼ ਕੇ ਦਰ ਪ੍ਰਵਾਨ ਕਰ ਲਿਆ ਹੈ:

ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ॥ (ਪੰਨਾ 631)

ਇਸ ਲੰਮੀ ਚਰਚਾ ਦਾ ਭਾਵ ਇਹ ਹੈ ਕਿ ਦਸਤਾਰ ਕੇਵਲ ਆਮ ਪਹਿਰਾਵਾ ਮਾਤਰ ਨਹੀਂ, ਸਗੋਂ ਭਾਰਤੀ ਸੱਭਿਆਚਾਰ ਦਾ ਇਹ ਵਿਸ਼ੇਸ਼ ਚਿੰਨ੍ਹ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਸਿੱਖਾਂ ਦੇ ਸੀਸ ਉੱਤੇ ਮੁੜ ਸਜਾ ਕੇ ਇਸ ਗੁਆਚੇ ਗੌਰਵ ਨੂੰ ਸਥਾਪਤ ਕੀਤਾ। ਸੋ ਸੀਸ ਦਾ ਰਿਸ਼ਤਾ ਕੇਸਾਂ ਨਾਲ ਹੈ ਤੇ ਕੇਸਾਂ ਦਾ ਦਸਤਾਰ ਨਾਲ। ਇਹ ਦੋਵੇਂ ਸਿੱਖ ਸੱਭਿਆਚਾਰ ਦੇ ਚੋਟੀ ਦੇ ਚੋਬਦਾਰ ਅਤੇ ਸਨਮਾਨਿਤ ਸ਼ਾਹਕਾਰ ਹਨ। ਸੋ ਇਹ ਦਸਤਾਰ ਖਾਲਸੇ ਦਾ ਖਾਸ ਪਛਾਣ-ਚਿੰਨ੍ਹ ਹੈ, ਜਿਸ ਦੇ ਸਦਕੇ ਕੀ ਯੂਰਪ, ਕੀ ਅਮਰੀਕਾ ਤੇ ਕੀ ਅਫਰੀਕਾ ਸਭ ਥਾਂ, ਜਿੱਥੇ ਵੀ ਗੁਰੂ ਕਾ ਖਾਲਸਾ ਮੌਜੂਦ ਹੈ, ਉਥੇ ਹੋਰ ਬਹੁਤੀ ਪੁੱਛ-ਪੜਤਾਲ ਦੀ ਲੋੜ ਨਹੀਂ ਪੈਂਦੀ। ਕੇਵਲ ਕੇਸਧਾਰੀ ਤੇ ਦਸਤਾਰਧਾਰੀ ਸੂਰਤ ਤੋਂ ਹੀ ਇਹ ਲੱਗਣ ਲੱਗ ਜਾਂਦਾ ਹੈ ਕਿ ਇਹ ਗੁਰੂ ਦਾ ਨਿਵਾਜਿਆ ਸਿੱਖ ਸਰਦਾਰ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਇਹ ਦਸਤਾਰ, ਸਿੱਖ ਸੱਭਿਆਚਾਰ ਦਾ ਦੂਰੋਂ ਨਜ਼ਰ ਆ ਰਿਹਾ ਕੋਈ ਉੱਚਾ ਮੀਨਾਰ ਹੈ, ਜਿਸ ਦੀ ਸ਼ੋਭਾ ਆਖਣ ਵਿਚ ਨਹੀਂ ਆਉਂਦੀ। ਗੁਰਬਾਣੀ ਦੀ ਗੂੰਜ ਇਸ ਗੌਰਵ ਨੂੰ ਹੋਰ ਭਾਗ ਲਾਉਂਦੀ ਹੈ, ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ ਕਿ ਮੇਰਾ ਦੂਹਰਾ ਦਸਤਾਰਾ ਜਾਂ ਦੁਮਾਲਾ ਫਤਹਿ ਦਾ ਡੰਕਾ ਵਜਾ ਰਿਹਾ ਹੈ:

ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ ਉਚ ਦੁਮਾਲੜਾ॥
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ॥ (ਪੰਨਾ 74)
---------------------------------

Guru Mehar Karay

Waheguru ka ka khalsa
Waheguru ji ki fateh

 



Re: ਗੁਰੂ ਸਾਹਿਬ ਦਾ ਸਾਨੂੰ ਦਿੱਤਾ ਤਾਜ਼ - ਦਸਤਾਰ DASTAAR
Posted by: Harinder Singh (IP Logged)
Date: May 02, 2008 07:27AM

great article. I LOVE khalsaspirit. He is a sweet very intelligent brother of mine.

 



Re: ਗੁਰੂ ਸਾਹਿਬ ਦਾ ਸਾਨੂੰ ਦਿੱਤਾ ਤਾਜ਼ - ਦਸਤਾਰ DASTAAR
Posted by: Khalsaspirit (IP Logged)
Date: May 24, 2008 01:34PM

Waheguru ji ka khalsa
Waheguru ji ki fateh

Khalsa jio,

In above article Prof. Piyara Singh Padam beautifully explained the importance of Dastar for every Guru ka Sikh. Prof. jee also quoted the Gurbani in this article. Jagat jot Dhan Dhan Guru Granth Sahib jee are very clear ਸ਼ਪਸ਼ਟ ਨੇ about this Rehat. Bhai Sahib Bhai Randhir Singh who also believed in this Rehat, he was dunantaran de dunantar (ਧੁਨੰਤਰਾਂ ਦੇ ਧੁਨੰਤਰ) scholar of Gurbani Viakaran and did following viakhyia of this tuk which clarifies further what Prof. Jee mentioned.
***********************************************************
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥ (ਪੰਨਾ 1084)

ਸਾਬਤ ਸੂਰਤਿ ਰਖਣੀ (ਸਿਰ ਤੋਂ ਪੈਰਾਂ ਤਾਈ ਕਿਸੇ ਰੋਮ ਯਾ ਅੰਗ ਦਾ ਭੰਗ ਨ ਕਰਨਾ) ਸੀਸ ਤੇ ਦਸਤਾਰ ਰਖਣਾ ਕੇਸਾਂ ਨੂੰ ਕੱਜਣ ਲਈ (ਹਰੇਕ ਕੇਸਾਂ ਵਾਲੇ ਸੀਸ ਤੇ ਭਾਵੇਂ ਮਰਦ ਦਾ ਹੋਵੇ ਭਾਵੇਂ ਅਉਰਤ ਦਾ ਸੀਸ ਹੋਵੇ) ਇਹ ਸੱਚੀ ਹਾਜ਼ਰ ਹਜ਼ੂਰੀ ਹਦੀਸ ਹੈ (ਸੱਚੇ ਗੁਰਮਤਿ ਹਰਿਨਾਮਿਆਂ ਦੀ) ਇਉਂ ਨਾਪਾਕ ਮਨ ਨੂੰ ਪਾਕੁ ਕਰੋ। ਹੇ ਪਰਮਾਰਥੀ ਜਗਿਆਸੂ ਜੋ ਸਾਬਤ ਸੂਰਤ ਨੂੰ ਭੰਨਦੇ ਹਨ, ਰੱਬ ਦੀ ਦਿਤੀ ਸੂਰਤਿ ਸਾਬਤ ਨਹੀ ਰਖਦੇ, ਭੰਨਦੇ ਤੋੜਦੇ ਤੁਛ ਮੁਛ ਕਰਦੇ ਹਨ ਓਹ ਬੇਈਮਾਨ ਹਨ। ਓਹਨਾ ਦਾ ਮਨ ਆਰਾਇਸ਼ ਪੈਰਾਇਸ਼ (ਸਜਾਵਟ) ਵਿਚਿ ਲਗਿਆ ਰਹਿਣ ਕਰਕੇ ਨਾਪਾਕ ਹੋ ਜਾਂਦਾ ਹੈ। ਪਾਕ ਨਹੀਂ ਰਹਿੰਦਾ। ਮੂੰਡਾ ਮੂੰਡ ਤੁੱਛ ਮੁੱਛੀ ਕਰਤੂਤ ਨਾਪਾਕ ਮਨ ਦੇ ਲੱਛਣ ਹਨ ਅਤੇ ਆਰਾਇਸ਼ ਪੈਰਾਇਸ਼ ਜ਼ੇਬਾਇਸ਼ ਭੀ ਸ਼ੁਹਦਿਆਂ ਦਾ ਕੰਮ ਹੈ। ਸਾਧਾਰਨ ਗੁਰਮੁਖ ਦੀ ਰਹਿਤ ਰਹਿਣੀ ਹੀ ਸਾਧਾਰਨ ਹੈ। ਗੁਰੂ ਘਰ ਦੇ ਗੁਰਮੁਖੀ ਜੀਵਨ ਵਾਲੇ ਨਰ ਨਾਰੀ ਫਰਦੇ-ਬਸ਼ਰ ਆਪਣੇ ਸਿਰ ਦੇ ਕੇਸਾਂ ਨੂੰ ਭੀ ਸ਼ਿੰਗਾਰਦੇ ਨਹੀਂ; ਜੈਸਾ ਕਿ ਹਿੰਦੂ ਮੁਸਲਮਾਨ ਮਰਦ ਤਾਂ ਪਟੇ ਬਣਾ ਕੇ ਪਟਿਆ ਨੂੰ ਦਿਖਾਉਣ ਲਈ ਉਪਰ ਟੋਪੀ ਰਖਦੇ ਹਨ, ਆਨਮਤੀ (ਕੀ ਮੁਸਲਮਾਨ ਕੀ ਹਿੰਦਵਾਇਣੀ) ਔਰਤਾ ਆਪਣੇ ਸਿਰ ਦੇ ਵਾਲਾਂ ਨੂੰ ਗੁੰਦ ਗੁੰਦ ਕੇ ਮਾਂਗ ਸੰਵਾਰੀ ਮੀਢੀਆਂ ਬਣਾ ਕੇ ਅਤੇ ਗੁੱਤਾਂ ਲਮਕਾ ਕੇ ਜਾਂ ਤਾਂ ਜ਼ਾਹਰੀ ਨੁਮਾਇਸ਼ ਲਈ ਸਿਰਾਂ ਨੂੰ ਨੰਗੇ ਰਖਦੀਆਂ ਹਨ ਜਾਂ ਫ਼ੈਸਨਦਾਰ ਜਾਲੀ ਦੀਆਂ ਚੁੰਨੀਆਂ ਸ਼ੀਗਾਰਦੀਆਂ ਹਨ। ਗੁਰਮੁਖ ਖ਼ਾਲਸਾਈ ਜ਼ਨਾਨੀਆਂ (ਸਿੰਘਣੀਆਂ ਭੁਝੰਗਣਾਂ) ਦਾ ਸੀਸ ਕਜਣੀ ਵੇਸ ਭੀ ਸਾਧਾਰਨ ਗੁਰਮੁਖਾਂ ਵਾਲਾ ਹੁੰਦਾ ਹੈ। ਕੇਸਾਂ ਤੇ ਦਸਤਾਰ ਸਜਾ ਕੇ ਰਖਦੀਆਂ ਹਨ। ਇਹ ਪੁਸ਼ਾਕਾ ਗੁਰਵਾਕ ਗੁਰਬਾਣੀ ਅੰਦਰਿ ਭੀ ਖ਼ਾਲਸਾ ਜੀ ਦਾ ਸਾਧਾਰਨ ਸਿਧ ਪੱਧਰੀ ਗੁਰਮੁਖੀ ਰਹਿਤ ਨੂੰ ਪ੍ਰਤਿ ਪਾਦਨ ਕਰਦਾ ਹੈ। ਰਹਿਤ ਰਹਿਣੀ ਰਖਣੀ ਹੀ ਸੱਚੀ ਹਦੀਸ ਹੈ ਕੁਦਰਤਿ ਕਾਨੂੰਨ ਅਨੁਸਾਰ ਕਰਤਾਰ ਕਰਤਾ ਪੁਰਖ ਵਲੋਂ ਵਿਦਤਾਈ ਗਈ ਹੈ। ਇਹ ਗੁਰੂ ਦਸਮੇਸ਼ ਦੀ ਦਿੜ੍ਹਾਈ ਹਜ਼ੂਰੀ ਹਦੀਸ (ਰਹਿਤ ਰਹਿਣੀ ਮਈ ਰਹਿਤਨਾਮੇ) ਦੀ ਪ੍ਰੋੜ੍ਹਤਾ ਹੈ। ‘ਸੂਰਤਿ’ ਇਸਤ੍ਰੀ-ਲਿੰਗ ਨਾਂਵ (noun feminine gender) ਹੈ ਜੋ ਤੱਤੇ ਸਿਹਾਰੀ ਨਾਲਿ ਹੀ ਗੁਰਬਾਣੀ ਵਿਚਿ ਆਉਂਦਾ ਹੈ। ‘ਦਸਤਾਰ’ ਰਾਰੇ ਮੁਕਤੇ ਨਾਲ ਹੀ ਇਸਤ੍ਰੀ-ਲਿੰਗ ਨਾਂਵ ਹੈ। ‘ਸਿਰਾ’ ਦੇ ਰਾਰੇ ਅੱਖਰ ਨੂੰ ਕੰਨਾ ਸਬੰਧਕੀ ਪਦ (preposition) ‘ਉਤੇ’ ਦੇ ਅਰਥ ਦਾ ਪ੍ਰਤਿਪਾਤਕ ਹੈ। ‘ਸਿਰਾ’- ਸੀਸੁ ਉਤੇ।
*************************************************************

ਗੁਰੂ ਮੇਹਰ ਕਰੇ ਸਾਰਾ ਪੰਥ ਹੀ ਇਸ ਰਹਿਤ ਦਾ ਧਾਰਨੀ ਹੋਵੇ ਤਾਂ ਕੇ ਅਜੋਕੀ ਸਿੱਖ ਨੋਜੁਆਨੀ ਜੋ ਕਿ ਸਿਨੇਮਾ ਦੇ ਪ੍ਰਭਾਵ ਹੇਠ ਕੇਸਾਂ ਦੀ ਕਤਲੋ ਗਾਰਦ ਵਿਚ ਫਸਦੀ ਜਾ ਰਹੀ ਹੈ ਉਸ ਨੂੰ ਥੰਮ ਲਾਇਆ ਜਾ ਸਕੇ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਪਹਿਲਾਂ ਸਮੂਹ ਸਿੱਖ ਸੰਗਤਾਂ ਹੀ ਇਸ ਰਹਿਤ ਦੀਆਂ ਧਾਰਨੀ ਹੋਵਣ ਅਤੇ ਇਹ ਭੀ ਆਸ ਹੈ ਕਿ ਇਕ ਦਿਨ ਐਸਾ ਜ਼ਰੂਰ ਹੀ ਹੋਵੇਗਾ।

Waheguru ji ka khalsa
Waheguru ji ki fateh

 



Re: ਗੁਰੂ ਸਾਹਿਬ ਦਾ ਸਾਨੂੰ ਦਿੱਤਾ ਤਾਜ਼ - ਦਸਤਾਰ DASTAAR
Posted by: Khalsaspirit (IP Logged)
Date: June 18, 2008 02:12PM

Waheguru ji ka khalsa
Waheguru ji ki fateh

ਖਾਲਸਾ ਜੀਉ,

Taken from the tract KESKI (Dastaar):
__________________________________________________________________________________

ਇਕ ਤਾਰੀਖ਼ੀ ਹਕੀਕਤ-

ਸਿੱਖ ਰਹਿਤ ਮਰਯਾਦਾ ਤੇ ਪੰਜਾਂ ਤਖ਼ਤਾਂ ਦਾ ਪਿਛੋਕੜ
{ਸ: ਸ਼ਮਸ਼ੇਰ ਸਿੰਘ ਜੀ ‘ਅਸ਼ੋਕ’, ਰੀਸਰਚ ਸਕਾਲਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ}

ਗੁਰੂ ਖ਼ਾਲਸੇ ਦੇ ਪੰਜ ਸ਼ਾਹੀ ਤਖ਼ਤ ਮਸ਼ਹੂਰ ਸਨ-(੧) ਸ੍ਰੀ ਅਕਾਲ ਬੁੰਗਾ, ਅਰਥਾਤ ਅਕਾਲ ਤਖ਼ਤ ਅੰਮ੍ਰਿਤਸਰ (੨) ਤਖ਼ਤ ਸ੍ਰੀ ਕੇਸਗੜ੍ਹ (ਅਨੰਦਪੁਰ ਸਾਹਿਬ), (੩) ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ (ਬਿਹਾਰ), (੪) ਤਖ਼ਤ ਦਮਦਮਾ ਸਾਹਿਬ (ਤਲਵੰਡੀ ਸਾਬੋ-ਬਠਿੰਡਾ), ਤੇ (੫) ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ (ਨੰਦੇੜ-ਦਖਣ)। ਸਿੱਖ ਰਹਿਤ ਮਰਯਾਦਾ ਦੇ ਨੁਕਤਾ ਨਿਗਾਹ ਤੋਂ ਪਹਿਲੇ ਪਹਿਲ ਇਹਨਾਂ ਪੰਜਾਂ ਤਖਤਾਂ ਦੇ ਤੌਰ ਤਰੀਕੇ, ਜਿਵੇਂ ਕਿ ਪੁਰਾਣੇ ਸਿੰਘ ਸਭੀਆਂ ਤੋਂ ਪਤਾ ਲਗਦਾ ਰਿਹਾ ਹੈ, ਇਕ ਸਨ। ਪਰ ਫੇਰ ਸੰਨ ੧੮੪੬ ਤੋਂ ੧੯੨੦ ਈ: ਤਕ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਅੰਗਰੇਜ਼ੀ ਅਧਿਕਾਰ ਦੇ ਮਾਤਹਿਤ ਪੁਜਾਰੀਆਂ ਦੇ ਕਬਜ਼ੇ ਵਿਚ ਹੋਣ ਕਰਕੇ ਇਥੋਂ ਦੀ ਰਹਿਤ ਮਰਯਾਦਾ ਬਦਲਣੀ ਸ਼ੁਰੂ ਹੋਈ। ਕਾਰਨ ਇਸ ਅਦਲਾ ਬਦਲੀ ਦਾ ਇਹ ਸੀ ਕਿ ਸਿਖਾਂ ਦੀਆਂ ਬਾਰ੍ਹਾਂ ਮਿਸਲਾਂ ਦੇ ਸਮੇਂ ਸੰਨ ੧੭੬੪ ਤੋਂ ਸੰਨ ੧੮੪੫ ਈ: ਤੱਕ ਸ੍ਰੀ ਅਕਾਲ ਤਖ਼ਤ ਦਾ ਕਬਜ਼ਾ ਬੁੱਢਾ ਦਲ ਦੇ ਨਿਹੰਗ ਸਿੰਘਾਂ ਦੇ ਅਧੀਨ ਰਿਹਾ ਸੀ ਤੇ ਸਿੱਖ ਰਾਜ ਸਮੇਂ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਵਿਚ ਨਿਹੰਗ ਸਿੰਘਾਂ ਦੀ ਇਕ ਸਵਤੰਤਰ ਅਕਾਲ ਰਜਮੈਂਟ ਕਾਇਮ ਕਰ ਕੇ ਸ੍ਰੀ ਅਕਾਲ ਤਖ਼ਤ ਦੀ ਪੁਜ਼ੀਸ਼ਨ ਹੋਰ ਵੀ ਮਜ਼ਬੂਤ ਬਣਾ ਦਿਤੀ ਸੀ। ਜਿਸ ਕਰਕੇ ਖ਼ਾਲਸਾ ਪੰਥ ਦੇ ਸਾਰੇ ਗੁਰਮਤੇ ਬੁਂਢਾ ਦਲ ਦੇ ਅਧਿਕਾਰ ਹੇਠ ਸ੍ਰੀ ਅਕਾਲ ਤਖ਼ਤ ਤੇ ਦਰਸ਼ਨੀ ਡਿਉਢੀ ਦੇ ਵਿਚਕਾਰ ਬਣੇ ਇਕ ਸਵਤੰਤਰ ਭਵਨ ਵਿਚ, ਜੋ ਪਿਛੋਂ ਅੰਗਰੇਜ਼ੀ ਅਮਲਦਾਰੀ ਸਮੇਂ ਢਾਹ ਦਿੱਤਾ ਗਿਆ ਸੀ, ਸਰਬ ਸੰਮਤੀ ਨਾਲ ਹੁੰਦੇ ਸਨ, ਪਰ ਫੇਰ ਸੰਨ ੧੮੪੫-੪੬ ਵਿਚ ਜਦ ਸਿੱਖਾਂ ਤੇ ਅੰਗਰੇਜ਼ਾਂ ਦੀ ਸਤਲੁਜ ਦੀ ਲੜਾਈ ਸਮੇਂ ਰਾਜਾ ਗੁਲਾਬ ਸਿੰਘ ਡੋਗਰੇ ਦੀਆਂ ਸਾਜ਼ਿਸ਼ਾਂ ਕਾਰਨ ਸਿੱਖਾਂ ਦੇ ਹਾਰਨ ਤੇ ਪੰਜਾਬ ਉਤੇ ਰੈਜ਼ੀਡੈਂਟ ਸਰ ਹੈਨਰੀ ਲਾਰੰਸ ਦੇ ਅਧੀਨ ਈਸਟ ਇੰਡੀਆ ਕੰਪਨੀ ਦਾ ਅਧਿਕਾਰ ਹੋ ਗਿਆ ਤਾਂ ਹੋਰ ਸਿੱਖ ਰਜਮੈਂਟਾਂ ਦੇ ਨਾਲ ਹੀ ਨਿਹੰਗ ਸਿੰਘਾਂ ਦੀ ਅਕਾਲ ਰਜਮੈਂਟ ਤੋੜੀ ਜਾਣ ਤੇ ਮੱਲੋ ਜ਼ੋਰੀ ਸਰਕਾਰ ਅੰਗਰੇਜ਼ੀ ਦੇ ਹੁਕਮ ਨਾਲ ਸ੍ਰੀ ਅਕਾਲ ਤਖ਼ਤ ਵੀ ਨਿਹੰਗ ਸਿੰਘਾਂ ਦੀ ਥਾਂਵੇ ਪੁਜਾਰੀਆਂ ਦੇ ਕਬਜ਼ੇ ਵਿਚ ਹੀ ਚਲਾ ਗਿਆ, ਜਿਸ ਕਾਰਨ ਖ਼ਾਲਸੇ ਦਾ ਰਹਿੰਦਾ ਖੂੰਹਦਾ ਸਾਹ ਸੱਤ, ਸਿੱਖ ਰਹਿਤ ਮਰਯਾਦਾ ਵਿਚ ਉਲਟ ਫੇਰ ਹੋਣ ਤੇ ਖ਼ਤਮ ਹੋਣਾ ਇਕ ਕੁਦਰਤੀ ਗੱਲ ਸੀ। ਸ੍ਰੀ ਅਕਾਲ ਤਖ਼ਤ ਦਾ ਇਹੋ ਪ੍ਰਭਾਵ ਕਾਫ਼ੀ ਹੱਦ ਤਕ ਤਖ਼ਤ ਸ੍ਰੀ ਕੇਸਗੜ (ਅਨੰਦਪੁਰ ਸਾਹਿਬ) ਤੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ (ਬਿਹਾਰ) ਉਤੇ ਵੀ ਪਿਆ।

ਪਹਿਲੇ ਪਹਿਲ ਗੁਰੂ ਖਾਲਸੇ ਦੇ ਪੰਜਾਂ ਤਖ਼ਤਾਂ ਦੀ ਰਹਿਤ ਮਰਯਾਦਾ ਇਕ ਸੀ, ਤੇ ਸਾਰੇ ਸਿੱਖ ਉਸੇ ਰਹਿਤ ਬਹਿਤ ਦੇ ਧਾਰਨੀ ਸਨ, ਪਰ ਪਿਛੋਂ ਰਹਿਤ ਬਹਿਤ ਵਿਗਾੜਨ ਦਾ ਸਿਲਸਿਲਾ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਇਸ ਦਾ ਸਿਧਾ ਅਸਰ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ (ਬਿਹਾਰ) ਉਤੇ ਪਿਆ।

ਭਾਈ ਕਾਨ੍ਹ ਸਿੰਘ ਨਾਭਾ ਦੇ ਕਥਨ ਅਨੁਸਾਰ ਭਾਈ ਸੁੱਖਾ ਸਿੰਘ ਨਾਮ ਦੇ ਦੋ ਵਿਅਕਤੀ ਹੋਏ ਹਨ। ਪਹਿਲਾ ਭਾਈ ਸੁੱਖਾ ਸਿੰਘ ਤਖ਼ਤ ਕੇਸਗੜ੍ਹ ਸਾਹਿਬ (ਅਨੰਦਪੁਰ) ਦਾ ਗਿਆਨੀ ਸੀ, ਜਿਸ ਨੇ ਕਵੀ ਕੋਇਰ ਸਿੰਘ ਕ੍ਰਿਤ ਗੁਰਬਿਲਾਸ ਪਾਤਸ਼ਾਹੀ ੧੦ (ਸੰਮਤ ੧੮੦੮) ਵਿਚ ਹੇਰ ਫੇਰ ਕਰ ਕੇ ਉਸੇ ਆਧਾਰ ਤੇ ਆਪਣਾ ਨਵਾਂ ਗੁਰ-ਬਿਲਾਸ ਪਾਤਸ਼ਾਹੀ ੧੦ ਸੰਮਤ ੧੮੫੪ ਵਿਚ ਤਿਆਰ ਕੀਤਾ ਸੀ। ਤਖ਼ਤ ਕੇਸਗੜ੍ਹ ਦੀ ਰਹਿਤ ਮਰਯਾਦਾ ਵਿਗਾੜਨ ਵਿਚ ਇਹ ਸਭ ਤੋਂ ਪਹਿਲਾ ਮੋਢੀ ਸੀ। ਇਸ ਤੋਂ ਬਾਅਦ ਦੂਜਾ ਭਾਈ ਸੁੱਖਾ ਸਿੰਘ ਸ੍ਰੀ ਹਰਿਮੰਦਰ ਸਾਹਿਬ ਪਟਨਾ (ਬਿਹਾਰ) ਦਾ ਗ੍ਰੰਥੀ ਸੀ। ਉਥੋਂ ਦੀ ਰਹਿਤ ਮਰਯਾਦਾ ਵਿਗਾੜਨ ਦੇ ਨਾਲ ਹੀ ਇਸ ਨੇ ਸ੍ਰੀ ਦਸਮੇਸ਼ ਜੀ ਦੇ ਨਾਂ ਤੇ ਨਵੀਆਂ ਰਚਨਾਵਾਂ: ਛਕੇ, ਸੁਖਮਨਾ ਆਦਿ ਲਿਖ ਕੇ ਦਸਮ ਗ੍ਰੰਥ ਦੀ ਇਕ ਨਵੀਂ ਬੀੜ ਬਣਾਈ ਸੀ, ਜੋ ਖ਼ਾਸ ਬੀੜ ਦੇ ਨਾਂ ਨਾਲ ਮਸ਼ਹੂਰ ਹੈ। ਇਸ ਦੇ ਨਾਲ ਹੀ ਇਸ ਨੇ ਦਸਮੇਸ਼ ਜੀ ਦੇ ਨਾਂ ਤੇ ਸਰਬ ਲੋਹ ਪ੍ਰਕਾਸ਼ ਨਾਮੀ ਇਕ ਨਵਾਂ ਗ੍ਰੰਥ ਲਿਖ ਕੇ ਪ੍ਰਸਤੁਤ ਕੀਤਾ ਸੀ, ਜੋ ਹੁਣ ਛਪਿਆ ਹੋਇਆ ਮਿਲਦਾ ਹੈ। ਪਟਨੇ ਸਾਹਿਬ ਦੀ ਰਹਿਤ ਮਰਯਾਦਾ ਵਿਗਾੜਨ ਵਿਚ ਇਸ ਦਾ ਖ਼ਾਸ ਹੱਥ ਸੀ।

ਇਨਾਂ ਤੋਂ ਬਾਅਦ ਕਵਿਰਾਜ ਬਾਬਾ ਸੁਮੇਰ ਸਿੰਘ ਜੀ ਭਲੇ ਨੇ ਜੋ ਇਕ ਪ੍ਰਕਾਰ ਦੇ ਨੀਮ ਹਿੰਦੂ ਹੋਣ ਕਰਕੇ ਅਨੇਕ ਪ੍ਰਕਾਰ ਦੇ ਕ੍ਰਿਤਿਮ ਦੇਵੀ-ਦੇਵਤਿਆਂ ਦੇ ਮੋਅਤਕਿਦ ਸਨ, ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ (ਬਿਹਾਰ) ਦੀ ਰਹਿਤ ਮਰਯਾਦਾ ਵਿਗਾੜ ਕੇ ਓਸ ਵਿਚ ਅਨੇਕ ਕਿਸਮ ਦੀਆਂ ਤਬਦੀਲੀਆਂ ਕੁਝ ਤੇ ਆਪ ਕੀਤੀਆਂ ਤੇ ਬਾਕੀ ਆਪਣੇ ਸ਼ਾਗਿਰਦ ਪੰਡਿਤ ਭਗਵਾਨ ਸਿੰਘ ਰਹਿਤਨਾਮੀਏ ਮਜੀਠਾ ਵਾਲੇ (ਅੰਮ੍ਰਿਤਸਰ) ਤੋਂ ਵਿਮਲ ਵਿਵੇਕ ਵਾਰਿਧਿ ਗ੍ਰੰਥ ਤੇ ਖ਼ਾਲਸਾ ਦਰਪਣ ਨਾਮੀ ਦੋ ਪੁਸਤਕਾਂ ਲਿਖਵਾ ਕੇ ਪੁਰਾਣੇ ਅਸਲੀ ਰਹਿਤਨਾਮਿਆਂ ਉਤੇ ਉੱਕਾ ਹੀ ਪੋਚਾ ਫਿਰਵਾ ਦਿਤਾ। ਭਾਈ ਕਾਨ੍ਹ ਸਿੰਘ ਜੀ ਦੇ ਕਥਨ ਅਨੁਸਾਰ ‘ਪੰਡਿਤ ਭਗਵਾਨ ਸਿੰਘ (ਬਾਬਾ ਸੁਮੇਰ ਸਿੰਘ ਦੇ ਚਾਟੜੇ) ਨੇ ਇਕ ਬਿਬੇਕ ਵਾਰਿਧਿ ਗ੍ਰੰਥ ਸੰਮਤ ੪੦੮ ਗੁਰੂ ਨਾਨਕ ਸ਼ਾਹੀ ਵਿਚ ਲਿਖਿਆ ਹੈ, ਜਿਸ ਵਿਚ ੩੭ ਰਹਿਤ-ਨਾਮਿਆਂ ਦਾ ਸੰਗ੍ਰਹਿ ਹੈ, ਪਰ ਉਸ ਨੇ ਆਪਣੀ ਮਨਮਤਿ ਮਿਲਾ ਕੇ ਗੁਰਮਤਿ ਲੋਪ ਕਰਨ ਦਾ ਯਤਨ ਕੀਤਾ ਹੈ। ਤੇ ਇਸੇ ਤਰ੍ਹਾਂ ਰਹਿਤ ਦਰਪਣ ਬਾਰੇ ਵੀ ਭਾਈ ਸਾਹਿਬ ਹੋਰਾਂ ਲਿਖਿਆ ਹੈ-“ਰਹਿਤ ਦਰਪਣ ਪੰਡਿਤ ਭਗਵਾਨ ਸਿੰਘ ਦਾ ਲਿਖਿਆ ਇਕ ਗ੍ਰੰਥ, ਜਿਸ ਵਿਚ ਉਸ ਨੇ ਆਪਣੇ ਨਿਸਚੇ ਅਨੁਸਾਰ ਸਿਖ ਧਰਮ ਦੀ ਰਹਿਤ ਲਿਖੀ ਹੈ।“(ਦੇਖੋ, ਗੁਰ ਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਸੰਨ ੧੯੬੦, ਸਫਾ ੭੬੦)। ਪੰਡਿਤ ਭਗਵਾਨ ਸਿੰਘ ਦੇ ਇਹ ਦੋਵੇਂ ਹੱਥ ਲਿਖਿਤ ਗ੍ਰੰਥ ਭਾਈ ਕਾਨ੍ਹ ਸਿੰਘ ਜੀ ਨਾਭਾ ਤੇ ਡਾਕਟਰ ਤ੍ਰਿਲੋਚਨ ਸਿੰਘ ਜੀ ਲੁਧਿਆਣਾ ਦੇ ਪੁਸਤਕਾਲਯਾਂ ਵਿਚ ਸੁਰੱਖਿਅਤ ਹਨ।

ਨਾ ਕੇਵਲ ਬਾਬਾ ਸੁਮੇਰ ਸਿੰਘ ਜੀ ਮਹੰਤ ਪਟਨਾ ਸਾਹਿਬ (ਬਿਹਾਰ) ਹੀ, ਸਗੋਂ ਉਨ੍ਹਾਂ ਵਾਂਗ ਹੋਰ ਬੇਦੀ, ਤ੍ਰੇਹਣ, ਭਲੇ ਤੇ ਸੋਢੀ ਸਾਹਿਬਜ਼ਾਦੇ ਵੀ ਗੁਰਮਤਿ ਦਾ ਅਸਲੀ ਰਾਹ ਛੱਡ ਕੇ ਮਨਮਤਿ ਦੀ ਇਸ ਲਪੇਟ ਵਿਚ ਆਉਦੇਂ ਤੇ ਖੱਜਲ ਖੁਆਰ ਹੁੰਦੇ ਰਹੇ। ਪ੍ਰਮਾਣ ਵਜੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਖ਼ਾਨਦਾਨ ਵਿਚੋਂ ਸੋਢੀ ਪ੍ਰਿਥੀ ਚੰਦ ਦੇ ਵੰਸ਼ਜ਼ ਤੇ ਸੋਢੀ ਕਮਲ ਨੈਨ ਦੇ ਪੋਤਰੇ ਸੋਢੀ ਭੂਪ ਸਿੰਘ ਜੀ ਗੁਰੂ ਕੇ ਕੋਠੇ (ਮਾਲਵਾ) ਵਾਲੇ ਇਸੇ ਧਾਰਮਿਕ ਗਿਰਾਵਟ ਦੇ ਕਾਰਨ ਬੁੱਢੇ ਹੋਣ ਤੇ ਇਸ ਖ਼ਿਆਲ ਨਾਲ ਬਨਾਰਸ ਜਾ ਵਸੇ ਕਿ ਉਥੇ ਸ਼ਿਵ ਜੀ ਪੁਰੀ ਵਿਚ ਦੇਹਾਂਤ ਹੋਣ ਤੇ ਸਹਿਜੇ ਹੀ ਉਨ੍ਹਾਂ ਦੀ ਮੁਕਤੀ ਹੋ ਜਾਵੇਗੀ। ਉਨ੍ਹਾਂ ਦੇ ਇਸ ਕੱਚ-ਪਿੱਲ ਦੀ ਝਲਕ ਸੰਤ ਕਵੀ ਬਾਬਾ ਰਾਮ ਦਾਸ ਜੀ ਦੀਵਾਨੇ ਸਾਧੂ ਪਟਿਆਲੇ ਵਾਲੇ ਇਸ ਸ੍ਵੈ ਲਿਖਿਤ ਕਾਵ੍ਯ-ਰਚਨਾ ਵਿਚੋਂ ਸਾਫ ਮਿਲਦੀ ਹੈ:-

ਕੋਠਾ ਸਾਹਿਬ ਕੌਲ ਕਾ, ਉਸ ਤੇ ਹੋਇ ਉਦਾਸ।
ਸੋਢੀ ਸੁਧਿ ਕਰਿ ਮੁਕਤਿ ਕੀ, ਕਿਯੋ ਬਨਾਰਸ ਵਾਸ॥੧॥
ਕੌਲ ਨੈਨ ਕਾ ਪੋਤਰਾ, ਭੂਪ ਸਿੰਘ ਤਿਸ ਨਾਮ।
ਮੁਕਤਿ ਮਾਂਗਨੇ ਕਾਰਨੇ, ਵਸ ਬਨਾਰਸ ਧਾਮ॥੨॥
ਤਿਸ ਨੇ ਹਮ ਕੋ ਲਿਖਿ ਪਠਾ, ਬਸੋ ਬਨਾਰਸ ਆਇ॥
ਅੰਤ ਵੇਰ ਔਖੀ ਸਮਯ, ਸ਼ਿਵ ਜੀ ਕਰਤਿ ਸਹਾਇ॥੩॥
ਹਮ ਉਸ ਕੋ ਉਤਰ ਲਿਖਾ, ਸੁਨੋ ਇਕਾਗ੍ਰ ਚੀਤ।
ਛਡੈ ਨ ਸਤਿਗੁਰੁ ਆਸਰਾ, ਮੰਗੈਂ ਨ ਘਰਿ ਘਰਿ ਮੀਤ॥੪॥
ਆਸ ਤਜੀ ਦਰ ਆਨ ਕੀ, ਸਿਰ ਪਰ ਨਾਨਕ ਸ਼ਾਹ।
ਸ਼ੁਰਗ ਮੁਕਤਿ ਸੁਖ ਰਾਜ ਤੇ, ਰਹਿਤੇ ਬੇਪਰਵਾਹ॥੫॥…
ਲਾਜ ਲਗਾਵੈਂ ਗੁਰੂ ਕੌ, ਤਜੈਂ ਰਾਮ ਕੀ ਆਸ।
ਮੁਕਤਿ ਮਾਂਗਨੈ ਕਾਰਨੈਂ, ਕਾਸ਼ੀ ਕਰੈ ਨ ਵਾਸ॥੧੦॥…
ਸੇਵਕ ਨਾਨਕ ਸ਼ਾਹ ਕੇ, ਸ਼ਿਵ ਸਿਉਂ ਨਹੀਂ ਸਨੇਹ।
ਚਰਨ ਗੁਰੂ ਕੇ ਚਿਤ ਵਸੈਂ, ਤਜੈਂ ਨ ਕਾਸ਼ੀ ਦੇਹ॥੧੨॥…
ਲੋਕ ਵਾਦ ਤੇ ਬਾਹਰ, ਗੁਰੂ ਨਾਨਕ ਕਾ ਪੰਥ॥
ਹਮ ਕਾਸ਼ੀ ਕਾਹੇ ਮਰੈਂ, ਛੋਡਿ ਗੁਰੂ ਕਾ ਗ੍ਰੰਥ॥੩੮॥
ਹਮਰੈ ਦ੍ਰਿਢ ਵਿਸ਼੍ਵਾਸ ਹੈ, ਚਰਣ ਕਮਲ ਕੀ ਟੇਕ।
ਤਜੈਂ ਨ ਮਾਰਗ ਗੁਰੂ ਕਾ ਜੇ ਸੁਖ ਮਿਲੈਂ ਅਨੇਕ॥੩੯॥
{ਦੇਖੋ, ਹੱਥ ਲਿਖਤ ਬਾਣੀ ਬਾਬਾ ਰਾਮ ਦਾਸ ਜੀਉ ਕੀ}

ਤਖ਼ਤ ਕੇਸਗੜ੍ਹ ਤੇ ਸ੍ਰੀ ਹਰਿਮੰਦਰ ਸਾਹਿਬ ਪਟਨਾ (ਬਿਹਾਰ) ਤੋਂ ਬਾਅਦ ਫੇਰ ਵਾਰੀ ਆਈ ਤਖ਼ਤ ਸੱਚਖੰਡ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ (ਨੰਦੇੜ) ਦੀ। ਪਹਿਲੇ ਪਹਿਲ ਸਿੱਖ ਰਾਜ ਦੇ ਅੰਤਲੇ ਸਮੇਂ ਇਸ ਸੱਚਖਡੀ ਤਖ਼ਤ ਦੀ ਰਹਿਤ ਮਰਯਾਦਾ ਬੜੀ ਅਛੋਹ ਸੀ, ਜਿਥੇ ਕਿਸੇ ਵੀ ਪ੍ਰਕਾਰ ਦੀ ਮਨਮਤਿ ਦਾ ਪ੍ਰਭਾਵ ਨਹੀਂ ਸੀ ਪਿਆ। ਇਸੇ ਕਾਰਨ ਨਾਮਧਾਰੀ ਲਹਿਰ ਦੇ ਮੂਲ ਪ੍ਰਵਰਤਕ ਪਰਮ ਸਤਿਕਾਰ ਯੋਗ ਬਾਬਾ ਰਾਮ ਸਿੰਘ ਜੀ ਨੇ ਭੈਣੀ ਸਾਹਿਬ (ਲੁਧਿਆਣਾ) ਤੋਂ ਇਕ ਬੜਾ ਵਿਸ਼ਵਾਸ ਪਾਤ੍ਰ ਸੱਜਨ ਹਜ਼ੂਰ ਸਾਹਿਬ, ਉਥੋਂ ਦੀ ਨਿਰੋਲ ਗੁਰਮੁਖੀ ਰਹਿਤ ਮਰਯਾਦਾ ਦੇ ਅਧਿਐਨ ਵਾਸਤੇ, ਖ਼ਾਸ ਤੌਰ ਤੇ ਭੇਜਿਆ ਸੀ, ਤਾਂ ਕਿ ਨਾਮਧਾਰੀ ਦਰਬਾਰ ਵਲੋਂ ਉਸੇ ਗੁਰ ਮਰਯਾਦਾ ਦੀ ਪੈਰਵੀ ਕੀਤੀ ਜਾਵੇ। (ਦੇਖੋ, ਕੂਕਾ ਰੀਕਾਰਡਜ਼)। ਪਿਛੋਂ ਛੇਤੀ ਹੀ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਦੀ ਇਸ ਰਹਿਤ ਮਰਯਾਦਾ ਦਾ ਹਸ਼ਰ ਵੀ ਉਹੋ ਹੋਇਆ ਜੋ ਹੋਰ ਤਖ਼ਤ ਸਾਹਿਬਾਨ ਦੀ ਰਹਿਤ ਮਰਯਾਦਾ ਵਿਚ ਪਰਿਵਰਤਨ ਹੋਣ ਤੇ ਹੋਇਆ ਸੀ।

ਸਿੱਖ ਪੰਥ ਦਾ ਸਭ ਤੋਂ ਵੱਡਾ ਤੇ ਕਦੀਮੀ ਤਖ਼ਤ ਸ੍ਰੀ ਅਕਾਲ ਬੁੰਗਾ (ਪ੍ਰਸਿੱਧ ਨਾਮ ਅਕਾਲ ਤਖ਼ਤ ਸਾਹਿਬ) ਗੁਰਮੁਖੀ ਰਹਿਤ ਮਰਯਾਦਾ ਦੇ ਪੱਖੋਂ ਆਦਿ ਕਾਲ ਤੋਂ ਬੜਾ ਅਹਿਮ ਰੋਲ ਅਦਾ ਕਰਦਾ ਰਿਹਾ ਹੈ। ਇਸ ਤਖ਼ਤ ਵਲੋਂ ਹੁੰਦੀ ਰਹੀ ਧਾਰਮਿਕ ਤੇ ਸਿਆਸੀ ਰਹਿਨੁਮਾਈ ਦੀਆਂ ਮਿਸਾਲਾਂ ਸਿੱਖ ਮਿਸਲਾਂ ਤੇ ਸਿਖ ਰਾਜ ਦੇ ਇਤਿਹਾਸ ਵਿਚੋਂ ਮਿਲਦੀਆਂ ਹਨ। ਸੰਨ ੧੯੨੦ ਤੋਂ, ਜਦ ਕਿ ਗੁਰਦੁਆਰਾ-ਸੁਧਾਰ-ਅੰਦੋਲਨ ਦੇ ਨਾਂ ਹੇਠ ਅਕਾਲੀ ਲਹਿਰ ਸ਼ੁਰੂ ਹੋਈ, ਇਸ ਸਥਾਨ ਪਰ ਹਮੇਸ਼ਾ ਗੁਰਮੁਖੀ ਰਹਿਤ ਮਰਯਾਦਾ ਦਾ ਪਾਲਨ ਬੜੀ ਸਾਵਧਾਨੀ ਤੇ ਪਕਿਆਈ ਨਾਲ ਹੁੰਦਾ ਰਿਹਾ ਤੇ ਖੰਡੇ ਦਾ ਅੰਮ੍ਰਿਤ, ਸਿਖ ਮਰਦਾਂ ਤੇ ਇਸਤ੍ਰੀਆਂ ਨੂੰ ਇਕ ਸਮਾਨ ਪੰਜ ਕਕਾਰ ਦੀ ਧਾਰਨਾ ਰਖਵਾ ਕੇ, ਪਾਨ ਕਰਵਾਇਆ ਜਾਂਦਾ ਰਿਹਾ। ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵਿਚ ਉਸ ਸਮੇਂ ਗੜਗੱਜ ਅਕਾਲੀ ਦੀਵਾਨ ਤਰਨ ਤਾਰਨ ਤੇ ਸੈਂਟਰਲ ਮਾਝਾ ਖ਼ਾਲਸਾ ਦੀਵਾਨ ਕੀਰਤਨ ਗੜ੍ਹ (ਅੰਮ੍ਰਿਤਸਰ) ਦੇ ਅਗਾਂਹ-ਵਧੂ ਤੇ ਸਿਰਕੱਢ ਮੋਢੀ ਸ਼ਾਮਲ ਸਨ, ਜੋ ਸਾਰੇ ਹੀ ਸਿਖ ਇਸਤ੍ਰੀਆਂ ਤੇ ਬੀਬੀਆਂ ਲਈ ਉਨ੍ਹਾਂ ਦੇ ਸਿਰਾਂ ਉਤੇ ਬਾਕਾਇਦਾ ਦਸਤਾਰ ਦੀ ਧਾਰਨਾ ਦੇ ਹਾਮੀ ਸਨ, ਇਸ ਲਈ ਸ੍ਰੀ ਅਕਾਲ ਤਖ਼ਤ ਪਰ ਜਦੋਂ ਅੰਮ੍ਰਿਤ ਪ੍ਰਚਾਰ ਹੁੰਦਾ ਤਾਂ ਸਿਖ ਬੀਬੀਆਂ ਲਈ ਦਸਤਾਰ ਦੀ ਧਾਰਨਾ ਦੀ ਖ਼ਾਸ ਪਾਬੰਦੀ ਸੀ। ਨਹੀਂ ਤਾਂ ਜੋ ਬੀਬੀ ਸਿਰ ਉਤੇ ਦਸਤਾਰ ਅਥਵਾ ਕੇਸਕੀ ਨਾ ਸਜਾਉਂਦੀ ਤਾਂ ਉਸ ਨੂੰ ਅੰਮ੍ਰਿਤ ਨਹੀ ਸੀ ਛਕਾਇਆ ਜਾਂਦਾ। ਸਿਖ ਰਹਿਤ ਮਰਯਾਦਾ ਦੀ ਇਹ ਪਾਬੰਦੀ ਅਕਾਲੀ ਲਹਿਰ ਦੇ ਪਿਛੋਂ ਤਕ ਕਾਇਮ ਰਹੀ, ਤੇ ਇਹ ਪਾਬੰਦੀ ਤਦ ਹੀ ਨਰਮ ਹੋਈ ਜਦ ਗਿਆਨੀ ਗੁਰਮੁਖ ਸਿੰਘ ਜੀ ‘ਮੁਸਾਫ਼ਿਰ’ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਿਯੁਕਤ ਕੀਤੇ ਗਏ। ਸਿਖ ਰਹਿਤ ਮਰਯਾਦਾ ਦੀ ਪਕਿਆਈ ਦੇ ਨੁਕਤਾ ਨਿਗਾਹ ਤੋਂ ਮੁਸਾਫ਼ਿਰ ਹੋਰੀਂ ਨਿਰੇ ਮੁਸਾਫ਼ਿਰ ਹੀ ਸਨ, ਇਸ ਲਈ ਉਹਨਾਂ ਨੇ ਆਪਣੇ ਸਪੈਸ਼ਲ ਆਰਡਰ ਰਾਹੀਂ ਪਹਿਲਾਂ ਤਾਂ ਇਕ ਹਫ਼ਤਾ ਦਸਤਾਰ ਸਹਿਤ ਅੰਮ੍ਰਿਤ ਛਕਾਉਣ ਦਾ ਆਦੇਸ਼ ਦਿਤਾ, ਪਰ ਫੇਰ ਪਿਛੋਂ ਇਸ ਬੰਧੇਜ ਨੂੰ ਹੋਰ ਵੀ ਨਰਮ ਕੀਤਾ ਤੇ ਬਿਨਾਂ ਦਸਤਾਰ ਦੇ ਹੀ ਅੰਮ੍ਰਿਤ ਛਕਾਉਣ ਦੀ ਖੁਲ੍ਹ ਦੇ ਦਿਤੀ। ਇਸ ਤਰ੍ਹਾਂ ਕਰਨ ਤੇ ਸਿਖ ਬੀਬੀਆਂ ਵਿਚ ਸਿਰਾਂ ਉਤੇ ਦਸਤਾਰ ਧਾਰਨ ਦਾ ਰਿਵਾਜ ਘਟਿਆ ਤੇ ਚੰਗੇ ਚੰਗੇ ਸਿਖ ਪਰਵਾਰਾਂ ਵਿਚ ਜਾਨਕੀ ਜੂੜੇ ਕਰਨ ਤੇ ਨੱਕ ਕੰਨ ਗਹਿਣੇ ਪਹਿਨਣ ਦਾ ਸ਼ੌਕ ਜ਼ੋਰ ਪਕੜ ਗਿਆ। ਇਸ ਲਈ ਸ੍ਰੀ ਅਕਾਲ ਤਖ਼ਤ ਦੀ ਉਹ ਰਹਿਤ ਮਰਯਾਦਾ, ਜੋ ਬਾਰ੍ਹਾਂ ਮਿਸਲਾਂ ਤੇ ਸਿਖ ਰਾਜ ਦੇ ਸਮੇਂ ਤੋਂ ਪ੍ਰਚਲਿਤ ਸੀ, ਸਹੇ ਦੇ ਸਿੰਗਾਂ ਵਾਂਗੂ ਅਜਿਹੀ ਲੁਪਤ ਹੋ ਗਈ ਕਿ ਹੁਣ ਉਸ ਦਾ ਨਾਂ-ਨਿਸ਼ਾਨ ਬੜਾ ਘੱਟ ਹੀ ਦੇਖਣ-ਸੁਣਨ ਵਿਚ ਮਿਲਦਾ ਹੈ। ਗੁਰਸਿਖੀ ਦੀ ਰਹਿਤ ਮਰਯਾਦਾ ਤੋਂ ਇਸੇ ਪੰਥਕ ਗਿਰਾਵਟ ਦਾ ਨਤੀਜਾ ਹੈ ਕਿ ਅਜ ਕਲ੍ਹ ਸਕੂਲਾਂ ਕਾਲਜਾਂ ਦੀਆਂ ਸਿਖ ਲੜਕੀਆਂ ਂ. ਛ. ਛ. (ਐਨ. ਸੀ. ਸੀ) ਦੀ ਪ੍ਰੇਡ ਸਮੇਂ ਦਸਤਾਰ ਦੀ ਥਾਂਵੇ ਟੋਪੀ ਪਹਿਨਣੀ ਤੇ ਸਕੂਟਰ ਚਲਾਉਣ ਸਮੇਂ ਲੋਹ-ਟੋਪ ਪਹਿਨਣਾ ਵਧੇਰੇ ਪਸੰਦ ਕਰਦੀਆਂ ਹਨ, ਹਾਲਾਂਕਿ ਚੰਡੀਗੜ੍ਹ-ਪ੍ਰਸ਼ਾਸਨ ਨੇ ਨੋਟੀਫ਼ੀਕੇਸ਼ਨ ਰਾਹੀਂ ਦਸਤਾਰ ਪਹਿਨਣ ਵਾਲੀਆਂ ਸਿਖ ਲੜਕੀਆਂ ਨੂੰ ਲੋਹ-ਟੋਪ ਪਹਿਨਣ ਤੋਂ ਛੋਟ ਦਿਤੀ ਹੈ।
(ਦੇਖੋ, ਰੋਜ਼ਾਨਾ ਅਜੀਤ, ਜਲੰਧਰ, ੧੦ ਨਵੰਬਰ ੧੯੭੮, ਸਫ਼ੇ ੧ ਤੇ ੬)

ਆਪਣੀ ਇਸ ਕਮਜ਼ੋਰੀ ਨੂੰ ਭਾਂਪ ਕੇ, ਆਸ ਹੈ, ਇਸ ਨੁਕਤੇ ਨੂੰ ਸਮਝਣ ਵਾਲੇ ਗੁਰਮਤਿ ਪ੍ਰੇਮੀ ਆਪਣੇ ਪ੍ਰਾਚੀਨ ਤੇ ਪੂਰਬਲੇ ਗੁਰਮਤਿ ਗੌਰਵ ਨੂੰ ਚੇਤੇ ਕਰ ਕੇ ਆਪਣਾ ਮੂਲ ਪਛਾਣਦੇ ਹੋਏ ਮੁੜ ਉਹੋ ਗੁਰਮੁਖੀ ਰਹਿਤ ਮਰਯਾਦਾ ਇਨ੍ਹਾਂ ਪੰਜ ਤਖ਼ਤਾਂ ਰਾਹੀਂ ਪ੍ਰਚਲਿਤ ਕਰਕੇ ਸਤਿਗੁਰੂ ਦੀਆਂ ਸਦੀਵੀ ਖ਼ੁਸ਼ੀਆਂ ਪ੍ਰਾਪਤ ਕਰਨਗੇ, ਨਹੀਂ ਤਾਂ ਸ੍ਰੀ ਦਸਮੇਸ਼ ਜੀ ਦਾ ਚਲਾਇਆ ਸੱਚਾ ਸੁਚਾ ਸਿਖ ਮਿਸ਼ਨ ਬੁਧ ਮਤ ਦੀ ਤਰ੍ਹਾਂ ਏਥੇ ਪੰਜਾਬ ਜਾਂ ਭਾਰਤ ਵਿਚ ਸਜੀਵ ਨਹੀਂ ਰਹਿ ਸਕੇਗਾ, ਸਗੋਂ ਇਸਨੂ ਅਮਰੀਕਾ, ਕੈਨੇਡਾ, ਇੰਗਲੈਡ, ਜਾਪਾਨ, ਆਦਿ ਵਿਦੇਸ਼ਾਂ ਵਿਚ ਜਾ ਕੇ ਹੀ ਪਨਾਹ ਲੈਣੀ ਪਵੇਗੀ। {‘ਸੂਰਾ’ ਦਸੰਬਰ ੧੯੭੮}
____________________________________________________________________________________________________

Last sentence from this 30 years ago written article is becoming so true these days that in foreign countries Singh & bibiyan are adopting Dastaar but on it's own land it is disappearing. Who should be held responsible?????

Guru Mehar Karay

Waheguru ji ka khalsa
Waheguru ji ki fateh

 



Re: ਗੁਰੂ ਸਾਹਿਬ ਦਾ ਸਾਨੂੰ ਦਿੱਤਾ ਤਾਜ਼ - ਦਸਤਾਰ DASTAAR
Posted by: Khalsaspirit (IP Logged)
Date: August 15, 2008 01:04PM

Waheguru ji ka khalsa
Waheguru ji ki fateh

Khalsa jio,

Very inspirational achievement by this Sabat Saroot Dastaar Sira bibi ji. Many congratulations from khalsaspirit.com to this bibi ji for bringing the Dastaar spirit of Guru Sahib at those higher levels. We hope many of our youg brothers and sisters will get inspiration from bibi ji and future Sikh generations will not shy to bring up this Taaz to highest level possible on this planet. We all should feel proud of this TAAZ.

********************************************************************************************************************
For Immediate Release.

13 August 2008

First Turbaned Sikh Pilot in America


San Antonio, Texas – In March 2008, Arpinder Kaur, 28, was hired by American Airlines Corporation (AMR) as a First Officer. Kaur flies Embraer Jets for American Eagle, a regional airline that is part of AMR and she is now based out of the Dallas-Fort Worth International Airport. The Sikh Research Institute is proud to share the news that Kaur is now the first turbaned Sikh pilot to fly for a commercial airline in the United States. "Two of the reasons I did this were: first, my love of flying and, second, to set a precedent for the community so they know you can be in your Sikh appearance and do anything out there; so that my younger brothers and sisters [the rising generation] will pursue their passions while practicing their Sikh faith," Kaur said.

Kaur said that she knew she wanted to be a pilot the very first time she was in an airplane. She was 14 and moving from the Panjab (since 1947 the region is divided between India and Pakistan) to the United States. The crew let her sit in the cockpit and see everything that they did. "That is the day I found in me this passion for flying," Kaur said.

She lived in Virginia after the move and attended George Mason University (VA) where she graduated with a degree in information systems. She did not forget her dream of flying over the years, though her mother told her that girls should not be pilots because it was too dangerous.

Kaur said it was the love and support of her husband, Pritpal Singh that pushed her forward on the path toward becoming a pilot. Kulbir Singh Sandhu, captain with AMR mentored her throughout her aviation career. From 2003 to 2005 Kaur was trained by Jesse Sherwood in Kansas. "I had the passion for flying but he [Sherwood] really instilled the professionalism of flying through the time I was training with him," Kaur said.

In 2005, Kaur moved to San Antonio and spent two more years as a flight instructor at Wright Flyers Aviation at the San Antonio International Airport. In January of 2008 she applied to be a pilot at American Airlines; her application was accepted in March and from 17 March through 7 June 2008, she underwent their pilot training program.

Kaur said that she just recently resolved the issue of her flying turbaned – the American Airlines manual allows "regulation approved hats" – by filling out an Accommodation Form. Kaur received help from The Sikh Coalition (SC), while she was planning the best way to secure an accommodation agreement about her turban. Harsimran Kaur, a staff attorney who consulted with Kaur said that, "the Sikh Coalition appreciates American Eagle's willingness to accommodate Ms. Kaur's religiously-mandated turban consistent with state and federal anti-discrimination law."

Harinder Singh, executive director of the Sikh Research Institute (SikhRI) in San Antonio, Texas said, "This is a great day for the Sikhs in America. Religious accommodation, not assimilation, is what the founders of this great nation envisioned and we are thrilled American Airlines celebrates the rich religious and cultural diversity of all American populations." SikhRI helped Arpinder through the process of becoming a pilot through the use of educational and community building tools. SikhRI facilitates Sikh-Americans in integrating the Sikh Ideals with American values.

Contact Person: Harinder Singh

info@sikhri.org | 210-757-4555
*********************************************************************************************************************

Guru Mehar Karay

Waheguru ji ka khalsa
Waheguru ji ki fateh

 



Re: ਗੁਰੂ ਸਾਹਿਬ ਦਾ ਸਾਨੂੰ ਦਿੱਤਾ ਤਾਜ਼ - ਦਸਤਾਰ DASTAAR
Posted by: Khalsaspirit (IP Logged)
Date: November 15, 2008 07:14AM

Waheguru ji ka khalsa
Waheguru ji ki fateh

Khalsa jio,

Just like to share this picture of a holding which is in the complex of Takhat Sri Keshgarrh Sahib, Sri Anandpur Sahib showing the importance of DASTAAR.
http://khalsaspirit.com/images/Dastaar_holding.JPG

Side note: Here ਸਿੱਖਾਂ ਨੂੰ means for both Sikh men and women.

Guru Mehar Karay

Waheguru ji ka khalsa
Waheguru ji ki fateh

 



Re: ਗੁਰੂ ਸਾਹਿਬ ਦਾ ਸਾਨੂੰ ਦਿੱਤਾ ਤਾਜ਼ - ਦਸਤਾਰ DASTAAR
Posted by: Jarnail Singh "Arshi" Gyani (IP Logged)
Date: January 10, 2009 05:33AM

Have you ever seen how proudly "graduands" wear that ridiculous looking thing on their heads when receiving the "degree/Certificate of Graduation"....people take photos and make videos of the event....
This event takes place after a few years of "effort"...

The DASTAAR CROWN that Guru Ji Gifts US...comes after 250 Years of effort by the Ten Guru Sahibaans....
The Dastaar Crown marks the effort of millions of martyrs..shaheeds.. SACRIFICES !!

Shouldnt all SIKHS make "Dastaar Bandhi" a Grand Celebration....an occassion when a Young SIKH wears the Dastaar for the First time....in Public...and take photos/make videos...to keep this memory alive...each Gurdwara should have such Dastaar bandhi Days for new Sikh Youths to join the Dastaar dharee Khalsa....

Jarnail Singh

 



Re: ਗੁਰੂ ਸਾਹਿਬ ਦਾ ਸਾਨੂੰ ਦਿੱਤਾ ਤਾਜ਼ - ਦਸਤਾਰ DASTAAR
Posted by: Khalsaspirit (IP Logged)
Date: February 11, 2009 10:57AM

Waheguru ji ka khalsa
Waheguru ji ki fateh

Gyani Jarnail Singh jio,

Quote "Shouldnt all SIKHS make "Dastaar Bandhi" a Grand Celebration ---". So true and we think this celebration should not be discrimated against one gender.

Khalsa jio,

Furthering the topic:
----------------------------------------------------------------------------------------------------------------------------------
ਸ੍ਰੀ ਗ੍ਰੁਰੂ ਗ੍ਰੰਥ ਸਾਹਿਬ ਵਿਚ ਆਦਰਸ਼ਕ ਮਨੁਖ ਦਾ ਚਿਤ੍ਰ “ਸਾਬਤ ਸੂਰਤਿ ਦਸਤਾਰ ਸਿਰਾ” ਅਜ਼ਲੀ ਸ਼ਬਦਾਂ ਵਿਚ ਚਿਤਰਿਆ ਹੋਇਆ ਹੈ। ਸਿੱਖ ਧਰਮ ਵਿਚ ਦਸਤਾਰ ਦਾ ਇਤਿਹਾਸ ਧਰਮ ਦੇ ਅਰੰਭ ਜਿੰਨਾ ਹੀ ਪੁਰਾਣਾ ਹੈ, ਤੇ ਦਸਤਾਰ ਸਿੱਖੀ ਦਾ ਅਨਿਖੜਵਾਂ ਅੰਗ ਹੈ।

ਕੇਸ ਗੁਰੂ ਕੀ ਮੋਹਰ ਹਨ। ਸਿੱਖ ਲਈ ਕੇਸਾਂ ਦਾ ਸਤਿਕਾਰ ਗੁਰੂ ਦਾ ਹੀ ਸਤਿਕਾਰ ਹੈ। ਕੇਸਾਂ ਦੇ ਸਤਿਕਾਰ ਵਾਸਤੇ ਅਪਣਾਏ ਜਾਣ ਵਾਲੇ ਕਈ ਤਰੀਕਿਆਂ ਵਿਚੋਂ ਕੇਸਕੀ (ਦਸਤਾਰ) ਦੀ ਧਾਰਨਾ ਇਹ ਪ੍ਰਧਾਨ ਤਰੀਕਾ ਹੈ। ਖ਼ਾਲਸਾ ਜੀ ਦੀ ਸਿਰਜਨਾ ਕਰਦਿਆਂ ਕੇਸਾਂ ਨੂੰ ਮਹਾਨ ਮਹੱਤਤਾ ਦਿਤੀ ਗਈ, ਇਸ ਲਈ ਜਿਹੜੇ ਅਸਥਾਨ ਤੇ ਖ਼ਾਲਸਾ ਜੀ ਦੀ ਸਿਰਜਨਾ ਕੀਤੀ ਗਈ ਉਹ ਕੇਸ-ਗੜ੍ਹ ਸਾਹਿਬ ਹੋ ਨਿਬੜਿਆ। ਕੇਸਾਂ ਦੀ ਸਾਰ-ਸੰਭਾਲ ਲਈ ‘ਕੇਸਕੀ’ ਰਹਿਤ ਦਾ ਅੰਗ ਬਣੀ।

ਬਹੁਤੇ ਸਿੱਖ ਮਰਦ ਤਾਂ ਕੇਸਕੀ (ਦਸਤਾਰ) ਦੇ ਧਾਰਨੀ ਹਨ, ਪਰ ਸਿੱਖ ਬੀਬੀਆਂ ਦੀ ਬਹੁ-ਗਿਣਤੀ ਫ਼ੈਸ਼ਨ ਦੇ ਰੋੜ੍ਹ ਕਾਰਨ ਗੁਰੂ ਪਾਤਸ਼ਾਹ ਦੇ ਬਖਸ਼ੇ ਇਸ ਨੂਰਾਨੀ ਤਾਜ਼ (ਕੇਸਕੀ) ਤੋਂ ਵਿਰਵੀ ਹੋ ਗਈ ਹੈ। ਭਾਰਤ ਵਿਚ ਅੰਗਰੇਜ਼ੀ ਰਾਜ ਦੇ ਸਮੇਂ ਤਕ ਸਿੱਖ ਬੀਬੀਆਂ ਨੇ ਕੇਸਕੀ ਦੀ ਧਾਰਨਾ ਬਹੁਤ ਹੱਦ ਤੱਕ ਕਾਇਮ ਰੱਖੀ ਹੋਈ ਸੀ। ਇਸ ਦੇ ਅਧਾਰ ਤੇ ਹੀ, ਉਨ੍ਹਾਂ ਦੀ ਵਿਲੱਖਣਤਾ ਦਾ ਜ਼ਿਕਰ ਅੰਗਰੇਜ਼ ਇਤਿਹਾਸਕਾਰ ਮਿਸਟਰ ਕਨਿੰਘਮ ਆਪਣੀ ਪੁਸਤਕ “History of the Sikhs” ਵਿਚ ਲਿਖਦਾ ਹੈ:-

“The Sikhs women are distinguished from Hindus of their Sex by some variety of dress, but chiefly by a higher top knot of hair.”
Appendix XIV, Page 318, 1915

ਇਸ ਤੋਂ ਪਿਛੋਂ ਪੱਛਮੀ ਆਚਾਰ-ਵਿਚਾਰ ਦੇ ਨਸ਼ੇ ਵਿਚ ਗ਼ਲਤਾਨ ਹੋ ਕੇ ਸਿੱਖ ਬੀਬੀਆਂ ਨੇ ਵੱਡੇ ਪੱਧਰ ਤੇ ਕੇਸਕੀ ਦਾ ਤਿਆਗ ਕੀਤਾ। ਇਸ ਵਿਚ ਕਸੂਰ ਧਾਰਮਿਕ ਲੀਡਰਸ਼ਿਪ ਦਾ ਵੀ ਹੈ, ਜਿਨ੍ਹਾਂ ਨੇ ਕੇਸਕੀ ਦੀ ਮਹੱਤਤਾ ਨੂੰ ਜਾਣ ਬੁਝ ਕੇ ਨਜ਼ਰ-ਅੰਦਾਜ਼ ਕੀਤਾ। ਫਿਰ ਇਸ ਅਧੋਗਤੀ ਦੀ ਜ਼ਿਮੇਵਾਰੀ ਤੋਂ ਉਹ ਪਰਵਾਰ ਵੀ ਨਹੀਂ ਬਚ ਸਕਦੇ ਜੋ ਆਪ ਕੇਸਕੀ ਦੇ ਧਾਰਨੀ ਹਨ ਤੇ ਹੋਰਨਾਂ ਨੂੰ ਕੇਸਕੀ ਧਾਰਨ ਦੀ ਪ੍ਰੇਰਨਾ ਕਰਦੇ ਹਨ; ਪਰ ਉਨ੍ਹਾਂ ਦੇ ਪਰਿਵਾਰ ਵਿਚ ਬੱਚੀਆਂ ਇੰਗਲਿਸ਼ਤਾਨੀ ਫੈਸ਼ਨ ਕਰਕੇ ਨੰਗੇ ਸਿਰ ਵਿਚਰਦੀਆਂ ਹਨ। ਇਸ ਦਾ ਸਿੱਟਾ ਸਪੱਸ਼ਟ ਹੈ ਕਿ ਅੱਜ ਦੀ ਨਵੀਂ ਪਨੀਰੀ ਕੇਸਕੀ ਤਾਂ ਕੀ, ਕੇਸਾਂ ਤੋਂ ਵੀ ਨਾਬਰ ਹੈ। ਅਜੇ ਵੀ ਵੇਲਾ ਹੈ ਕਿ ਕੌਮ ਸੰਭਲੇ, ਨਹੀਂ ਤਾਂ ਇਸ ਅਣਗਹਿਲੀ ਲਈ ਆਉਦੀਆਂ ਨਸਲਾਂ ਸਾਨੂੰ ਕੋਸਣਗੀਆਂ।

‘ਸੂਰਾ’ ਮਾਸਕ ਪੱਤਰ ਵਿਚ ਸਮੇਂ ਸਮੇਂ ਛਪੇ ਲੇਖਾਂ ਦਾ ਇਹ ਸੰਗ੍ਰਹਿ, ਟ੍ਰੈਕਟ ਰੂਪ ਵਿਚ ਛਾਪਣ ਦਾ ਮੰਤਵ ਕੇਵਲ ਕੌਮ ਦਾ ਧਿਆਨ ਇਸ ਮਹੱਤਵ-ਪੂਰਣ ਵਿਸ਼ੇ ਵਲ ਦਿਵਾਉਣਾ ਹੈ। ਸਤਿਗੁਰੂ ਮੇਹਰ ਕਰਨ!!

ਜਿਸ ਕਿਸੇ ਦੇ ਅੰਦਰ ਸਤਿਗੁਰਾਂ ਦਾ ਪਿਆਰ ਸਤਿਕਾਰ ਜਾਗੇਗਾ, ਉਹ ਅਵੱਸ਼ ਹੀ ਸਤਿਗੁਰਾਂ ਦੀ ਰਹਿਤ ਦਾ ਪ੍ਰੀਤਵਾਨ ਬਣੇਗਾ। ਊਹ ਖ਼ਾਲਸਾਈ ਚਿੰਨ੍ਹ ‘ਕੇਸਕੀ’ ਨੂੰ ਧਾਰਨ ਕਰਕੇ ਆਪਣੇ ਅੰਦਰ “ਮੈ ਗੁਰ ਮਿਲਿ ਉਚ ਦੁਮਾਲੜਾ” ਦਾ ਗੌਰਵ ਪ੍ਰਤੀਤ ਕਰਦਾ ਹੋਇਆ ਸੰਸਾਰ ਵਿਚ ਗੁਰਸਿਖੀ ਦਾ ਆਦਰਸ਼ਕ ਤੇ ਵਿਲੱਖਣ ਨਮੂਨਾ ਪੇਸ਼ ਕਰਕੇ ਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣੇਗਾ।

(ਧੰਨਵਾਦ ਸਹਿਤ ‘ਸੂਰਾ’ ਪਰਿਵਾਰ ਵਲੋਂ ਪ੍ਰਕਾਸ਼ਿਤ ਕੇਸਕੀ (ਦਸਤਾਰ) ਟ੍ਰੈਕਟ ਦੀ ਸੰਪਾਦਕੀ ਵਿਚੋਂ)
---------------------------------------------------------------------------------------------------------------------------------------

Guru Mehar karay

Waheguru ji ka khalsa
Waheguru ji ki fateh

 



Re: ਗੁਰੂ ਸਾਹਿਬ ਦਾ ਸਾਨੂੰ ਦਿੱਤਾ ਤਾਜ਼ - ਦਸਤਾਰ DASTAAR
Posted by: Khalsaspirit (IP Logged)
Date: August 18, 2009 11:06AM

Wahuguru ji ka khalsa
Waheguru ji ki fateh

Khalsa jio,

Just read this beautiful poem written by a unknown name but surely a Dastaar wearer Singh/Singhni shows his/her state of Chardi kala by wearing Guru Sahib's given TAAZ (CROWN). We pray for more chardi kala to the writer. Enjoy...

MY DASTAR, MY CROWN

My Dastar, My Crown,
I wear it without a frown.

For you see it is a gift from my father,
To keep my precious hair together.

Not just a piece of cloth,
But a fabric that I fold and mold,
Lovingly around my hair each morn.

Guru Gobind Singh Ji, my father, gave me this crown,
So I can stand out in a crowd,
With a powerful smile showing I’m proud.


Guru Mehar Karay

Waheguru ji ka khalsa
Waheguru ji ki fateh

 



Re: ਗੁਰੂ ਸਾਹਿਬ ਦਾ ਸਾਨੂੰ ਦਿੱਤਾ ਤਾਜ਼ - ਦਸਤਾਰ DASTAAR
Posted by: Jarnail Singh "Arshi" Gyani (IP Logged)
Date: September 18, 2009 02:37AM

I am seeing a resurgence in the dastaar...thats a good sign.
The Media always like to carry negative news...sikhs cutting hair and all..and seldom carry the positive news. Just the other day i saw a Video on U-Tube about a Dastaar clinic in jalandhar city where this Sikh Gentleman ties dastaars for others in just 90 seconds...He teaches dastaar tying and his shop is so popular..shows dastaars are indeed making a big comeback despite bad publicity. Also i read a report by the FIXO maker that his sales are actually increasing by 40%...in DELHI..which means beards are also being kept by more sikhs ( although sad that they tie them...but its still better than shaving them off)...so all the propoganda about patits is also not that correct.
Guru ji Mehr Karan..dastaar sada Taaz regains its lost glory...

jrnYl isMG igAwnI "ArSI"





 





© 2007-2024 Gurdwara Tapoban Sahib