Gurdwara Tapoban SahibBrampton

ਪ੍ਰਥਮਰਹਿਤਯਹਿਜਾਨਖੰਡੇਕੀਪਾਹੁਲਛਕੇ॥ ਸੋਈਸਿੰਘਪ੍ਰਧਾਨਅਵਰਨਪਾਹੁਲਜੋਲਏ॥

Forum

toothpaste

toothpaste

*paapi* · 27 Aug 2006

fatehh jeee there was a topic bout baby oil being wrong with fish oil but toothpastes have animal rennet...so??? shouldnt brush our teeth?? [%sig%]

Re: toothpaste

niyarakhalsa -a complete idiot · 27 Aug 2006

The tabla is made of animal skin so we should not play tabla for keertan . White sugar is cleaned with bones . etc etc.... Guru Granth Sahib ji never deals with such topics and says that those who are delving with such topics all the time are acting like brahmins . If you are adicted to a particular toothpaste becaue of its tase ( of animal rennet) then it is an addiction that has to be cured because addiction of any kind ( except naam) are manmat . Rest the guru never trapped us in any of this fine juggelry of what is pavitar to eat and what is not ? (p.s. I dont eat meat , nor do I want to propagate meat eating. medically it is difficult to digest and i dont feel mercyless enough to go and cut an animal. but still there is no shudhi or ashudhi related to them. ) but , read the following and especially the note in the end by prof. Sahib singh . ( Infact you can just ignore all the self-centered crap I have written and just read the shabad and its arth :) ਸਿਰੀ ਰਾਗੁ ਮਹਲਾ 1 ॥ ਲਬੁ ਕੁਤਾ, ਕੂੜੁ ਚੂਹੜਾ, ਠਗਿ ਖਾਧਾ ਮੁਰਦਾਰੁ ॥ ਪਰ ਨਿੰਦਾ ਪਰ ਮਲੁ ਮੁਖਿ ਸੁਧੀ, ਅਗਨਿ ਕ੍ਰੋਧੁ ਚੰਡਾਲੁ ॥ ਰਸ ਕਸ ਆਪੁ ਸਲਾਹਣਾ, ਏ ਕਰਮ ਮੇਰੇ ਕਰਤਾਰ ॥1॥ ਬਾਬਾ, ਬੋਲੀਐ ਪਤਿ ਹੋਇ ॥ ਊਤਮ ਸੇ, ਦਰਿ ਊਤਮ ਕਹੀਅਹਿ, ਨੀਚ ਕਰਮ ਬਹਿ ਰੋਇ ॥1॥ਰਹਾਉ॥ ਰਸੁ ਸੁਇਨਾ, ਰਸੁ ਰੁਪਾ ਕਾਮਣਿ, ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ, ਰਸੁ ਸੇਜਾ ਮੰਦਰ, ਰਸੁ ਮੀਠਾ, ਰਸੁ ਮਾਸੁ ॥ ਏਤੇ ਰਸ ਸਰੀਰ ਕੇ, ਕੈ ਘਟਿ ਨਾਮ ਨਿਵਾਸੁ ॥2॥ ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥ ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥3॥ ਤਿਨ ਮਤਿ, ਤਿਨ ਪਤਿ, ਤਿਨ ਧਨੁ ਪਲੈ, ਜਿਨ ਹਿਰਦੈ ਰਹਿਆ ਸਮਾਇ ॥ ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥ ਨਾਨਕ ਨਦਰੀ ਬਾਹਰੇ ਰਾਚਹਿ ਦਾਨਿ, ਨ ਨਾਇ ॥4॥4॥ {ਪੰਨਾ 15} ਪਦ ਅਰਥ :-ਲਬੁ-ਖਾਣ ਦਾ ਲਾਲਚ । ਕੂੜੁ-ਝੂਠ ਬੋਲਣਾ । ਠਗਿ-ਠੱਗ ਕੇ । ਪਰ ਮਲੁ-ਪਰਾਈ ਮੈਲ । ਮੁਖਿ-ਮੂੰਹ ਵਿਚ । ਸੁਧੀ-ਸਮੂਲਚੀ, ਸਾਰੀ ਦੀ ਸਾਰੀ । ਅਗਨਿ-ਅੱਗ । ਰਸ ਕਸ-ਚਸਕੇ । ਆਪੁ ਸਲਾਹਣਾ-ਆਪਣੇ ਆਪ ਨੂੰ ਵਡਿਆਉਣਾ । ਏ-ਇਹ ।1। ਬਾਬਾ-ਹੇ ਭਾਈ! ਬੋਲੀਐ-ਉਹ ਬੋਲ ਬੋਲੀਏ, ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰੀਏ । ਪਤਿ-ਇੱਜ਼ਤ । ਸੇ-ਉਹੀ ਬੰਦੇ । ਦਰਿ-ਪ੍ਰਭੂ ਦੀ ਹਜ਼ੂਰੀ ਵਿਚ । ਕਹੀਅਹਿ-ਕਹੇ ਜਾਂਦੇ ਹਨ । ਨੀਚ ਕਰਮ-ਮੰਦ-ਕਰਮੀ ਬੰਦੇ ।1।ਰਹਾਉ। ਰਸੁ-ਚਸਕਾ । ਰੁਪਾ-ਚਾਂਦੀ । ਕਾਮਣਿ-ਇਸਤ੍ਰੀ । ਪਰਮਲ-ਸੁਗੰਧੀ । ਪਰਮਲ ਕੀ ਵਾਸ-ਸੁਗੰਧੀ ਸੁੰਘਣੀ । ਮੰਦਰ-ਸੋਹਣੇ ਘਰ । ਏਤੇ-ਇਤਨੇ, ਕਈ । ਕੈ ਘਟਿ-ਕਿਸ ਹਿਰਦੇ ਵਿਚ?2। ਜਿਤੁ ਬੋਲਿਐ-ਜੇਹੜਾ ਬੋਲ ਬੋਲਿਆਂ । ਜਿਤੁ-ਜਿਸ (ਬੋਲ) ਦੀ ਰਾਹੀਂ । ਪਰਵਾਣੁ-ਕਬੂਲ, ਸੁਚੱਜਾ, ਸੁਲੱਖਣਾ । ਬੋਲਿ-ਬੋਲ ਕੇ । ਵਿਗੁਚਣਾ-ਖ਼ੁਆਰ ਹੋਈਦਾ ਹੈ । ਮਨ-ਹੇ ਮਨ! ਭਾਵਹਿ-ਚੰਗੇ ਲੱਗਦੇ ਹਨ । ਤਿਸੁ-ਉਸ ਪ੍ਰਭੂ ਨੂੰ । ਕਿ-ਕੀਹ? ਕਹਣ ਵਖਾਣ-ਕਹਣ-ਕਹਾਣ, ਫਾਲਤੂ ਗੱਲਾਂ । ਕਿ-ਕਿਸ ਅਰਥ? ਕੋਈ ਲਾਭ ਨਹੀਂ ।2। ਤਿਨ ਪਲੈ-ਉਹਨਾਂ ਮਨੁੱਖਾਂ ਦੇ ਪਾਸ । ਜਿਨ ਹਿਰਦੈ-ਜਿਨ੍ਹਾਂ ਦੇ ਹਿਰਦੇ ਵਿਚ । ਸੁਆਲਿਉ-ਸੋਹਣਾ । ਕਾਇ-ਕੌਣ? ਨਾਨਕ-ਹੇ ਨਾਨਕ! ਨਦਰੀ ਬਾਹਰੇ-ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹੋਏ । ਦਾਨਿ- ਦਾਨ ਵਿਚ, ਪ੍ਰਭੂ ਦੇ ਦਿਤੇ ਹੋਏ ਪਦਾਰਥ ਵਿਚ । ਨਾਇ-ਪ੍ਰਭੂ ਦੇ ਨਾਮ ਵਿਚ ।4। ਅਰਥ :-ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ-ਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ ਭੌਂਕਦਾ ਹੈ), ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ), (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ (ਜੋ ਸੁਆਰਥ ਦੀ ਬਦਬੂ ਵਧਾ ਰਿਹਾ ਹੈ), ਪਰਾਈ ਨਿੰਦਿਆ ਮੇਰੇ ਮੂੰਹ ਵਿਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ), ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ ।1। ਹੇ ਭਾਈ! ਉਹ ਬੋਲ ਬੋਲਣਾ ਚਾਹੀਦਾ ਹੈ (ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਮਿਲੇ । ਉਹੀ ਮਨੁੱਖ (ਅਸਲ ਵਿਚ) ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ ਝੁਰਦੇ ਹੀ ਹਨ ।1।ਰਹਾਉ। ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ, ਤੇ ਮਾਸ (ਖਾਣ) ਦਾ ਚਸਕਾ-ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ?2। ਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ । ਹੇ ਮੂਰਖ ਅੰਞਾਣ ਮਨ! ਸੁਣ, ਫਿੱਕਾ (ਨਾਮ-ਰਸ ਤੋਂ ਸੱਖਣਾ) ਬੋਲ ਬੋਲਿਆਂ ਖ਼ੁਆਰ ਹੋਈਦਾ ਹੈ (ਭਾਵ, ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਯਾਦ ਤੋਂ ਖ਼ਾਲੀ ਹੋਣ ਤਾਂ ਦੁਖੀ ਹੀ ਰਹੀਦਾ ਹੈ) । ਪ੍ਰਭੂ ਭੀ ਸਿਫ਼ਤਿ-ਸਾਲਾਹ ਤੋਂ ਬਿਨਾ ਹੋਰ ਗੱਲਾਂ ਵਿਅਰਥ ਹਨ । ਜੋ ਮਨੁੱਖ (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ) ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ ।3। ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ । ਐਸੇ ਭਲੇ ਮਨੁੱਖਾਂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ । ਉਹਨਾਂ ਵਰਗਾ ਸੋਹਣਾ ਹੋਰ ਕੌਣ ਹੈ? ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਰਹਿੰਦੇ ਹਨ ।4।4। ਭਾਵ :-ਜਿਸ ਮਨੁੱਖ ਦੇ ਮਨ ਵਿਚ ਦੁਨੀਆ ਦੇ ਚਸਕਿਆਂ ਤੇ ਵਿਕਾਰਾਂ ਦਾ ਜ਼ੋਰ ਹੋਵੇ, ਉਹ ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜ ਸਕਦਾ । ਚਸਕੇ-ਵਿਕਾਰ ਤੇ ਭਗਤੀ ਇਕੋ ਹਿਰਦੇ ਵਿਚ ਇਕੱਠੇ ਨਹੀਂ ਹੋ ਸਕਦੇ । ਅਜੇਹਾ ਮਨੁੱਖ ਭਾਵੇਂ ਕਿਤਨਾ ਹੀ ਅਕਲਈਆ ਮੰਨਿਆ-ਪ੍ਰੰਮਨਿਆ ਤੇ ਧਨੀ ਹੋਵੇ, ਉਸ ਦਾ ਜੀਵਨ ਖੇਹ- ਖ਼ੁਆਰੀ ਵਿਚ ਹੀ ਲμਘਦਾ ਹੈ । ਨੋਟ :-ਸ਼ਬਦ ਦੇ ਅੰਕ ਨμ: 2 ਨੂੰ ਧਿਆਨ ਨਾਲ ਵੇਖਣਾ । ਚਸਕਾ ਕੋਈ ਭੀ ਹੋਵੇ, ਮਾੜਾ ਹੈ । ਮਨੁੱਖ ਤਦੋਂ ਹੀ ਕੁਰਾਹੇ ਪੈਂਦਾ ਹੈ ਜਦੋਂ ਸਰੀਰਕ ਲੋੜਾਂ ਤੋਂ ਲμਘ ਕੇ ਚਸਕੇ ਵਿਚ ਫਸ ਜਾਂਦਾ ਹੈ । ਇਹ ਚਸਕਾ ਚਾਹੇ ਧਨ ਜੋੜਨ ਦਾ ਹੈ, ਚਾਹੇ ਕਾਮ-ਵਾਸ਼ਨਾ ਦਾ ਹੈ, ਚਾਹੇ ਸੋਹਣੇ ਘਰ ਬਨਾਣ ਦਾ ਹੈ, ਚਾਹੇ ਮਿਠਿਆਈਆਂ ਖਾਣ ਦਾ ਹੈ ਤੇ ਚਾਹੇ ਮਾਸ ਖਾਣ ਦਾ ਹੈ । ਸੋ, ਬਾਕੀ ਚਸਕਿਆਂ ਵਾਂਗ ਮਾਸ ਖਾਣਾ ਭੀ ਤਦੋਂ ਹੀ ਕੁਚੱਜੀ ਕਰਤੂਤ ਹੈ ਜਦੋਂ ਇਹ ਚਸਕਾ ਬਣ ਜਾਂਦਾ ਹੈ । ( sikhi is not brahmanism & amrit is not holy water that will evaporate and we will become sinned if we touched or tasted something , concidered ashudh by someone else ) . [%sig%]

Re: toothpaste

baba amarjeet singh · 29 Aug 2006

get a different toothpaste [%sig%]

Re: toothpaste

Balpreet Singh · 29 Aug 2006

I think we should all be very weary of the sweet-poison that books by Kala Afghana and other "vidvaans" are giving out. Kuthaa (meat of slaughtered animal) is spiritual poison. It is a bujjer kurehit to eat it. Amrit doesn't "evapourate" but the fact is that the effect felt on the Sikh does go away when we violate rehit. If you feel strong presence of amrit in your life, the more you go away from rehit, the less you will feel that feeling. Rehit is designed to enhance the vibration of naam and the feeling of amrit. If you violate rehit, that feeling will eventually disappear.