Gurdwara Tapoban SahibBrampton

ਪ੍ਰਥਮਰਹਿਤਯਹਿਜਾਨਖੰਡੇਕੀਪਾਹੁਲਛਕੇ॥ ਸੋਈਸਿੰਘਪ੍ਰਧਾਨਅਵਰਨਪਾਹੁਲਜੋਲਏ॥

Forum

Question concerning Bhagat Namdev Jis Shabad

Question concerning Bhagat Namdev Jis Shabad

uk singh · 13 Aug 2006

I recently enjoyed a recitation of this shabad. My query is why would the hunter be saved if he shot Krishan Ji with an arrow? I've been told he mistook his foot with that of a Deer's eye. ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ रागु गउड़ी चेती बाणी नामदेउ जीउ की raag ga-orhee chaytee banee naamday-o jee-o kee Raag Gauree Chaytee, The Word Of Naam Dayv Jee: ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥ ik-oNkaar satgur parsaad. One Universal Creator God. By The Grace Of The True Guru: ਦੇਵਾ ਪਾਹਨ ਤਾਰੀਅਲੇ ॥ देवा पाहन तारीअले ॥ dayvaa paahan taaree-alay. God makes even stones float. ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥ राम कहत जन कस न तरे ॥१॥ रहाउ ॥ raam kahat jan kas na taray. ||1|| rahaa-o. So why shouldn't Your humble slave also float across, chanting Your Name, O Lord? ||1||Pause|| ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥ तारीले गनिका बिनु रूप कुबिजा बिआधि अजामलु तारीअले ॥ taareelay ganikaa bin roop kubijaa bi-aaDh ajaamal taaree-alay. You saved the prostitute, and the ugly hunch-back; You helped the hunter and Ajaamal swim across as well. ਚਰਨ ਬਧਿਕ ਜਨ ਤੇਊ ਮੁਕਤਿ ਭਏ ॥ चरन बधिक जन तेऊ मुकति भए ॥ charan baDhik jan tay-oo mukat bha-ay. The hunter who shot Krishna in the foot - even he was liberated. ਹਉ ਬਲਿ ਬਲਿ ਜਿਨ ਰਾਮ ਕਹੇ ॥੧॥ हउ बलि बलि जिन राम कहे ॥१॥ ha-o bal bal jin raam kahay. ||1|| I am a sacrifice, a sacrifice to those who chant the Lord's Name. ||1|| ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥ दासी सुत जनु बिदरु सुदामा उग्रसैन कउ राज दीए ॥ daasee sut jan bidar sudaamaa ugarsain ka-o raaj dee-ay. You saved Bidur, the son of the slave-girl, and Sudama; You restored Ugrasain to his throne. ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥ जप हीन तप हीन कुल हीन क्रम हीन नामे के सुआमी तेऊ तरे ॥२॥१॥ jap heen tap heen kul heen karam heen naamay kay su-aamee tay-oo taray. ||2||1|| Without meditation, without penance, without a good family, without good deeds, Naam Dayv's Lord and Master saved them all. ||2||1||

Re: Question concerning Bhagat Namdev Jis Shabad

niyarakhalsa -a complete idiot · 13 Aug 2006

No explaination needed , just go through following excerpt from the "Guru Granth Darpan " by prof. Sahib Singh ji and all your questions will be answered : ੴ ਸਤਿਗੁਰ ਪ੍ਰਸਾਦਿ ॥ ਰਾਗੁ ਗਉੜੀ ਚੇਤੀ, ਬਾਣੀ ਨਾਮਦੇਉ ਜੀਉ ਕੀ ਦੇਵਾ ਪਾਹਨ ਤਾਰੀਅਲੇ ॥ ਰਾਮ ਕਹਤ, ਜਨ ਕਸ ਨ ਤਰੇ ॥1॥ ਰਹਾਉ ॥ ਤਾਰੀਲੇ ਗਨਿਕਾ, ਬਿਨੁ ਰੂਪ ਕੁਬਿਜਾ, ਬਿਆਧਿ ਅਜਾਮਲੁ ਤਾਰੀਅਲੇ ॥ ਚਰਨ ਬਧਿਕ ਜਨ ਤੇਊ ਮੁਕਤਿ ਭਏ ॥ ਹਉ ਬਲਿ ਬਲਿ ਜਿਨ ਰਾਮ ਕਹੇ ॥1॥ ਦਾਸੀ ਸੁਤ ਜਨੁ ਬਿਦਰੁ ਸੁਦਾਮਾ, ਉਗ੍ਰਸੈਨ ਕਉ ਰਾਜ ਦੀਏ ॥ ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ, ਨਾਮੇ ਕੇ ਸੁਆਮੀ ਤੇਊ ਤਰੇ ॥2॥1॥ {ਪੰਨਾ 345} ਪਦ ਅਰਥ :-ਦੇਵਾ-ਹੇ ਦੇਵ! ਹੇ ਪ੍ਰਭੂ! ਪਾਹਨ-{ਪਾ-ਾਣ} ਪੱਥਰ । ਤਾਰੀਅਲੇ-ਤਾਰੇ ਗਏ, ਤਾਰ ਦਿੱਤੇ, ਤਰਾ ਦਿੱਤੇ । {ਨੋਟ :-ਏਸ ਸ਼ਬਦ ਵਿਚ ਨਾਮਦੇਵ ਜੀ ਉਹਨਾਂ ਉਤਸ਼ਾਹ-ਭਰੀਆਂ ਤੇ ਪ੍ਰੇਮ-ਭਰੀਆਂ ਸਾਖੀਆਂ ਦਾ ਜ਼ਿਕਰ ਕਰ ਕੇ ਮਨ ਨੂੰ ਬੰਦਗੀ ਵਲ ਉਤਸ਼ਾਹ ਦਿੱਤਾ ਹੈ ਜੋ ਰਾਮਾਇਣ, ਮਹਾਭਾਰਤ ਤੇ ਪੁਰਾਣ ਆਦਿਕਾਂ ਵਿਚ ਆਉਂਦੀਆਂ ਹਨ ਤੇ ਜੋ ਆਮ ਲੋਕਾਂ ਵਿਚ ਪ੍ਰਚਲਤ ਸਨ । ਰਾਮਾਇਣ ਦੀ ਇਹ ਕਹਾਣੀ ਆਮ ਪਰਸਿੱਧ ਹੈ ਕਿ ਸ੍ਰੀ ਰਾਮ ਜੀ ਨੇ ਲμਕਾ ਵਿਚ ਅੱਪੜਨ ਲਈ ਸਮੁੰਦਰ ਉੱਤੇ ਪੁਲ ਬੰਨ੍ਹਣ ਵਾਸਤੇ ਪੱਥਰਾਂ ਉੱਤੇ ‘ਰਾਮ’ ਨਾਮ ਲਿਖਵਾਇਆ ਤੇ ਪੱਥਰ ਤਰਨ ਲੱਗ ਪਏ ।} ਕਸ ਨ-ਕਿਉਂ ਨਾ? ।1।ਰਹਾਉ। ਤਾਰੀਲੇ-ਤਾਰ ਦਿੱਤੀ । ਗਨਿਕਾ-ਵੇਸਵਾ (ਜਿਸ ਨੂੰ ਇਕ ਮਹਾਂ ਪੁਰਖ ਇਕ ਤੋਤਾ ਦੇ ਗਏ ਤੇ ਕਹਿ ਗਏ ਇਸ ਨੂੰ ਰਾਮ ਨਾਮ ਪੜ੍ਹਾਉਣਾ) । ਬਿਨੁ ਰੂਪ-ਰੂਪ-ਹੀਣ । ਕੁਬਿਜਾ-{ਕੁÊਜਾ} ਇਹ ਇਕ ਜੁਆਨ ਲੜਕੀ ਕੰਸ ਦੀ ਗੋੱਲੀ ਸੀ, ਪਰ ਹੈ ਸੀ ਕੁੱਬੀ । ਜਦੋਂ ਕ੍ਰਿਸ਼ਨ ਜੀ ਤੇ ਬਲਰਾਮ ਮਥੁਰਾ ਨੂੰ ਜਾ ਰਹੇ ਸਨ, ਇਹ ਕੁਬਿਜਾ ਕੰਸ ਵਾਸਤੇ ਸੁਗੰਧੀ ਦਾ ਸਾਮਾਨ ਲਈ ਜਾਂਦੀ ਇਹਨਾਂ ਨੂੰ ਸੜਕ ਤੇ ਮਿਲੀ । ਕ੍ਰਿਸ਼ਨ ਜੀ ਦੇ ਮੰਗਣ ਤੇ ਇਸ ਨੇ ਕੁਝ ਅਤਰ ਆਦਿਕ ਇਹਨਾਂ ਨੂੰ ਭੀ ਦੇ ਦਿੱਤਾ । ਇਸ ਤੇ ਕ੍ਰਿਸ਼ਨ ਜੀ ਨੇ ਪ੍ਰਸੰਨ ਹੋ ਕੇ ਇਸ ਦਾ ਕੁੱਬ ਦੂਰ ਕਰ ਦਿੱਤਾ, ਜਿਸ ਕਰਕੇ ਉਹ ਬੜੀ ਸੁੰਦਰ ਕੁਮਾਰੀ ਦਿੱਸਣ ਲਗ ਪਈ । ਬਿਆਧਿ-ਰੋਗ (-ਗ੍ਰਸਤ), ਵਿਕਾਰਾਂ ਵਿਚ ਪ੍ਰਵਿਰਤ । ਬਧਿਕ-ਨਿਸ਼ਾਨਾ ਮਾਰਨ ਵਾਲਾ (ਸ਼ਿਕਾਰੀ) । ਚਰਨ ਬਧਿਕ-ਉਹ ਸ਼ਿਕਾਰੀ (ਜਿਸ ਨੇ ਹਰਨ ਦੇ ਭੁਲੇਖੇ ਕ੍ਰਿਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਿਆ । ਬਲਿ ਬਲਿ-ਸਦਕੇ ।1। ਦਾਸੀ ਸੁਤ-ਗੋੱਲੀ ਦਾ ਪੁੱਤਰ । ਜਨੁ-(ਤੇਰਾ) ਭਗਤ । ਬਿਦਰੁ-{ਬਿਦੁਰ} ਵਿਆਸ ਦੀ ਅਸ਼ੀਰਵਾਦ ਨਾਲ ਗੋੱਲੀ ਦੇ ਪੇਟੋਂ ਜੰਮਿਆ ਪੁੱਤਰ ਪਾਂਡੂ ਦਾ ਛੋਟਾ ਭਰਾ, ਇਹ ਕ੍ਰਿਸ਼ਨ ਜੀ ਦਾ ਭਗਤ ਸੀ । ਸੁਦਾਮਾ-{ਸੁਦਾਮਨੱ} ਇਕ ਬਹੁਤ ਹੀ ਗਰੀਬ ਬ੍ਰਾਹਮਣ ਕ੍ਰਿਸ਼ਨ ਜੀ ਦਾ ਜਮਾਤੀ ਤੇ ਮਿੱਤਰ ਸੀ । ਆਪਣੀ ਵਹੁਟੀ ਦੀ ਪ੍ਰੇਰਨਾ ਤੇ ਇਕ ਮੁਠ ਚਾਵਲ ਲੈ ਕੇ ਇਹ ਕ੍ਰਿਸ਼ਨ ਜੀ ਪਾਸ ਦਵਾਰਕਾ ਹਾਜ਼ਰ ਹੋਇਆ ਤੇ ਉਹਨਾਂ ਇਸ ਨੂੰ ਮਿਹਰ ਦੀ ਨਜ਼ਰ ਨਾਲ ਅਮੁੱਕ ਧਨ ਤੇ ਸੋਭਾ ਬਖ਼ਸ਼ੀ । ਉਗ੍ਰਸੈਨ-ਕੰਸ ਦਾ ਪਿਉ, ਕੰਸ ਪਿਉ ਨੂੰ ਤਖ਼ਤੋਂ ਲਾਹ ਕੇ ਆਪ ਰਾਜ ਕਰਨ ਲੱਗ ਪਿਆ ਸੀ; ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਇਸ ਨੂੰ ਮੁੜ ਰਾਜ ਬਖ਼ਸ਼ਿਆ । ਕ੍ਰਮ ਹੀਨ-ਕਰਮ-ਹੀਨ । ਤੇਊ-ਉਹ ਸਾਰੇ ।2। ਅਰਥ :-ਹੇ ਪ੍ਰਭੂ! (ਉਹ) ਪੱਥਰ (ਭੀ ਸਮੁੰਦਰ ਉੱਤੇ) ਤੂੰ ਤਰਾ ਦਿੱਤੇ (ਜਿਨ੍ਹਾਂ ਉੱਤੇ ਤੇਰਾ ‘ਰਾਮ’ ਨਾਮ ਲਿਖਿਆ ਗਿਆ ਸੀ; ਭਲਾ) ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਕਿਉਂ ਨਹੀਂ ਤਰਨਗੇ, ਜੋ ਤੇਰਾ ਨਾਮ ਸਿਮਰਦੇ ਹਨ? ।ਰਹਾਉ। ਹੇ ਪ੍ਰਭੂ! ਤੂੰ (ਮੰਦ-ਕਰਮਣ) ਵੇਸਵਾ (ਵਿਕਾਰਾਂ ਤੋਂ) ਬਚਾ ਲਈ, ਤੂੰ ਕੁਰੂਪ ਕੁਬਿਜਾ ਦਾ ਕੋਝ ਦੂਰ ਕੀਤਾ, ਤੂੰ ਵਿਕਾਰਾਂ ਵਿਚ ਗਲੇ ਹੋਏ ਅਜਾਮਲ ਨੂੰ ਤਾਰ ਦਿੱਤਾ, (ਕ੍ਰਿਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ (ਅਤੇ) ਅਜਿਹੇ ਕਈ (ਵਿਕਾਰੀ) ਬੰਦੇ (ਤੇਰੀ ਮਿਹਰ ਨਾਲ) ਮੁਕਤ ਹੋ ਗਏ । ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ।1। ਹੇ ਪ੍ਰਭੂ! ਗੋੱਲੀ ਦਾ ਪੁੱਤਰ ਬਿਦਰ ਤੇਰਾ ਭਗਤ (ਪ੍ਰਸਿੱਧ ਹੋਇਆ); ਸੁਦਾਮਾ (ਇਸ ਦਾ ਤੂੰ ਦਲਿੱਦਰ ਕੱਟਿਆ), ਉਗਰਸੈਨ ਨੂੰ ਤੂੰ ਰਾਜ ਦਿੱਤਾ । ਹੇ ਨਾਮਦੇਵ ਦੇ ਸੁਆਮੀ! ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਕੋਈ ਚੰਗੇ ਅਮਲ ਨਹੀਂ ਸਨ ।2।1। ਨੋਟ :-ਇਸ ਸ਼ਬਦ ਵਿਚ ਜਿਨ੍ਹਾਂ ਸਾਖੀਆਂ ਵਲ ਇਸ਼ਾਰਾ ਹੈ ਉਹ ਸ੍ਰੀ ਰਾਮ ਚੰਦਰ ਅਤੇ ਕ੍ਰਿਸ਼ਨ ਜੀ ਦੋਹਾਂ ਨਾਲ ਸੰਬੰਧ ਰੱਖਦੀਆਂ ਹਨ, ਇਸ ਤੋਂ ਸਾਫ਼ ਪ੍ਰਤੱਖ ਹੈ ਕਿ ਨਾਮਦੇਵ ਜੀ ਇਹਨਾਂ ਵਿਚੋਂ ਕਿਸੇ ਖ਼ਾਸ ਇੱਕ ਦੇ ਅਵਤਾਰ-ਰੂਪ ਪੁਜਾਰੀ ਨਹੀਂ ਸਨ । ਇਹਨਾਂ ਦੀ ਰਾਹੀਂ ਤਰੇ ਭਗਤਾਂ ਨੂੰ ਪਰਮਾਤਮਾ ਦੀ ਮਿਹਰ ਦਾ ਪਾਤਰ ਸਮਝਦੇ ਸਨ; ਤਾਹੀਏਂ ਆਖਦੇ ਹਨ-‘ਹਉ ਬਲਿ ਬਲਿ ਜਿਨ ਰਾਮ ਕਹੇ’ । ਭਾਵ :-ਸਿਮਰਨ ਦੀ ਵਡਿਆਈ-ਬੜੇ ਬੜੇ ਕੁਕਰਮੀ ਤੇ ਨੀਚ-ਕੁਲ ਬੰਦੇ ਭੀ ਤਰ ਜਾਂਦੇ ਹਨ ।

Re: Question concerning Bhagat Namdev Jis Shabad

----^^^^---- · 14 Aug 2006

question for nyara khalsa. how do you post these kind of punjabi fonts? what site do you get this from?

Re: Question concerning Bhagat Namdev Jis Shabad

JSGyani · 14 Aug 2006

Author: ----^^^^---- Date: 08-14-06 04:47 question for nyara khalsa. how do you post these kind of punjabi fonts? what site do you get this from? ??????????????????? Agree 110% with above.... Please tell us. The Font is beautiful...( Being GURBANI makes it even more ?????? dont have the words ??? to describe what i want to say [%sig%]

Re: Question concerning Bhagat Namdev Jis Shabad

niyarakhalsa -a complete idiot · 14 Aug 2006

Gurmukho there is a very small sofware application you can download from here : http://guca.sourceforge.net/applications/guca/ with this you can convert any text written in common punjabi fonts and convert it to unicode before pasting it to the group. this way every one can see the text without even having to install a gurmukhi font. ( the above text is from the pdf Guru Granth Sahib Darpan by prof sahib singh , I copied and converted the required text . You can get the darpan here : in parts : http://www.gurugranthdarpan.com/darpan_pdf.html full: http://www.gurmat.info/sms/smspublications/publication.php?browse=http://www.gurugranthdarpan.com/introduc.html&title=Sri%20Guru%20Granth%20Darpan&desc=Sri%20Guru%20Granth%20Sahib%20Translation%20in%20Panjabi%20by%20Prof.%20Sahib%20Singh ) hope it helps . [%sig%]

Re: Question concerning Bhagat Namdev Jis Shabad

Hargurmit Singh · 15 Aug 2006

Veer Nyara Khalsa and Uk singh jee...the fonts that u r using have issues with sihari and bihari along with the way Oankar is written. I am told that these are unicode fonts, but whatever they are they are full of errors on siharis and biharis. Any ideas when these will be resolved? Is anyone working on resolving them? Please let the forum know. thank you

Re: Question concerning Bhagat Namdev Jis Shabad

niyarakhalsa -a complete idiot · 15 Aug 2006

Hrgurmit singh ji I agree that the kar in the Ek Onkar is slightly small , but still it is bearable... but if you are getting sihari and bihari as distorted , then i think your windos does not support unicode properly , for t his do 1 simple thing : go to 1) CONTROL PANEL 2) click REGIONAL AND LANGUAGE OPTIONS 3) select languages tab ; 4) then select : install files for complex script and right-to-left languages (including thai)... u dont need to select the other one ( but even if you do its not a problem) 5) say ok ... restart the PC. [%sig%]