Gurdwara Tapoban SahibBrampton

ਪ੍ਰਥਮਰਹਿਤਯਹਿਜਾਨਖੰਡੇਕੀਪਾਹੁਲਛਕੇ॥ ਸੋਈਸਿੰਘਪ੍ਰਧਾਨਅਵਰਨਪਾਹੁਲਜੋਲਏ॥

Forum

Beadbi of the sister of Sikh Jarnail

Beadbi of the sister of Sikh Jarnail

aman · 10 Aug 2006

There is a news in Rozana Spokesman today, newspaper in India that the Jail Superintendent of Burail Jail (Subash Chander)did the Beadbi of the sister of Sikh Jarnail who killed Beant Singh and broke the Burail Jail. I forgot the name of Jarnail.This Lion is in Jail and the superindent got so much of guts to do the Beadbi of his sister , when she went there to tie Rakhri to his Veer yesterday.We should all gather and put pressure on the Panthic Organisations to put pressure on the Govt to punish the Guilty.Now this Veer needs our help. He already did his part , now it is our time to go and cover him for his cause.Oh my God!!!These people got so much of Guts, we don't have self respect left within ourselves, I think the blood stopped flowing in our veins.The Panthic leaders are involved in snatching Kursi from one anotherand running after money.If anybody has contacts , we should become united and do something for this veer!!!!

Re: Beadbi of the sister of Sikh Jarnail

aman · 10 Aug 2006

I forgot the name of the Gursikh!

Re: Beadbi of the sister of Sikh Jarnail

aman · 10 Aug 2006

ਵੱਖ-ਵੱਖ ਜਥੇਬੰਦੀਆਂ ਵੱਲੋਂ ਬਲਵੰਤ ਸਿੰਘ ਦੀ ਭੈਣ ਨਾਲ ਬਦਸਲੂਕੀ ਦੀ ਨਿਖੇਧੀ ਅੰਮ੍ਰਿਤਸਰ, 10 ਅਗਸਤ :ਬੇਅੰਤ ਸਿੰਘ ਕਾਂਡ ‘ਚ ਬੜੈਲ ਜ਼ੇਲ੍ਹ ਵਿਚ ਨਜ਼ਰ ਬੰਦ ਭਾਈ ਬਲਵੰਤ ਸਿੰਘ ਦੀ ਭੈਣ ਬੀਬੀ ਅਮਨਦੀਪ ਕੌਰ ਦੀ ਤਲਾਸ਼ੀ ਦੇ ਨਾਂਅ ‘ਤੇ ਜ਼ੇਲ੍ਹ ਅਧਿਕਾਰੀਆਂ ਦੁਆਰਾ ਕੀਤੀ ਗਈ ਤੌਹੀਨ ਖਾਲਸਾ ਪੰਥ ਦੀ ਅਣਖ ਤੇ ਗੈਰਤ ਨੂੰ ਹੱਥ ਪਾਉਣ ਦੀ ਇਕ ਸਾਜਿਸ਼ ਹੈ ਅਤੇ ਇਸ ਘਿਨਾਉਣੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਯੂਥ ਫੈਡਰੇਸ਼ਨ (ਭਿੰਡਰਾਂਵਾਲਾ) ਦੇ ਪ੍ਰਧਾਨ ਬਲਵੰਤ ਸਿੰਘ ਗੋਪਾਲਾ ਵੱਲੋਂ ਆਯੋਜਿਤ ਪ੍ਰੈਸ ਕਾਨਫਰੰਸ ‘ਚ ਕੀਤਾ ਗਿਆ। ਉਨ੍ਹਾ ਨੇ ਪੰਜਾਬ ਸਰਕਾਰ ਤੇ ਉੱਚ-ਸਿਵਲ ਪ੍ਰਸਾਸ਼ਨ ਦੀ ਤਿਖੀ ਅਲੋਚਨਾ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਮਨੁੱਖੀ ਹੱਕਾਂ ਦੀ ਮੁੱਦਈ ਹੋਣ ਦਾ ਢੰਡੋਰਾ ਪਿੱਟਦੀ ਹੈ, ਦੂਸਰੇ ਪਾਸੇ ਸਰਕਾਰ ਦੀ ਛੱਤਰ-ਛਾਇਆ ਹੇਠ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ। ਸ: ਗੋਪਾਲਾ ਨੇ ਸਰਕਾਰ ‘ਤੇ ਚੋਟ ਕਰਦਿਆਂ ਕਿਹਾ ਕਿ ਮਹਿਲਾਵਾਂ ਦੇ ਸ਼ਾਂਤਮਈ ਮੁਜ਼ਾਹਰੇ ਤੇ ਸੰਘਰਸ਼ ਰੋਕਣ ਲਈ ਮਹਿਲਾ ਪੁਲਿਸ ਦੀਆਂ ਧਾੜਾਂ ਹਾਜ਼ਰ ਹੋ ਜਾਂਦੀਆਂ ਹਨ ਪਰ ਉਕਤ ਬੀਬੀ ਅਮਨਦੀਪ ਕੌਰ ਦੀ ਤਲਾਸ਼ੀ ਲਈ ਬੜੈਲ ਜ਼ੇਲ੍ਹ ਵਿਚ ਇਕ ਵੀ ਮਹਿਲਾ ਕਰਮਚਾਰੀ ਨਹੀਂ ਹੈ। ਭਾਈ ਗੋਪਾਲਾ ਨੇ ਸਮੂਹ ਮਨੁੱਖੀ ਹੱਕਾਂ ਤੇ ਇਸਤਰੀ ਹੱਕਾਂ ਦੀਆਂ ਜਥੇਬੰਦੀਆਂ ਨੂੰ ਸੁਹਿਰਦਤਾ ਨਾਲ ਅੱਗੇ ਆਉਣ ‘ਤੇ ਇਸ ਬੇਪਤੀ ਬਾਰੇ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਪ੍ਰੈਸ ਕਾਨਫਰੰਸ ‘ਚ ਉਕਤ ਫੈਡਰੇਸ਼ਨ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਮਾਣੋਚਾਹਲ, ਮੀਡੀਆ ਸਲਾਹਕਾਰ ਡਾ: ਸੁਖਜੀਤ ਸਿੰਘ ਉਦੋਕੇ, ਖਜ਼ਾਨਚੀ ਦਿਲਬਾਗ ਸਿੰਘ ਨਾਗੋਕੇ, ਮੀਤ ਪ੍ਰਧਾਨ ਇੰਦਰਜੀਤ ਸਿੰਘ ਤੇ ਹੋਰ ਆਗੂ ਇਸ ਮੌਕੇ ਮੌਜੂਦ ਸਨ। ਅਕਾਲ ਫੈਡਰੇਸ਼ਨ ਦੇ ਪ੍ਰਧਾਨ ਨਰਾਇਣ ਸਿੰਘ ਨੇ ਬੀਬੀ ਅਮਨਦੀਪ ਕੌਰ ਦੀ ਤੌਹੀਨ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਬੜੈਲ ਜ਼ੇਲ੍ਹ ਇਸ ਵੇਲੇ ਫਿਰਕਾ-ਪ੍ਰਸਤੀ ਦਾ ਅੱਡਾ ਬਣ ਚੁੱਕੀ ਹੈ। ਇਸ ਦੌਰਾਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰੀ ਸੰਗਠਨ ਨੇ ਵੀ ਇੁਸ ਘਟਨਾ ਦੀ ਨਿਖੇਧੀ ਕੀਤੀ ਹੈ। ਨਿਖੇਧੀ ਕਰਨ ਵਾਲੇ ਖਾਲੜਾ ਮਿਸ਼ਨ ਦੇ ਆਗੂਆਂ ‘ਚ ਸਤਵਿੰਦਰ ਸਿੰਘ ਪਲਾਸੌਰ, ਦਰਸ਼ਨ ਸਿੰਘ ਜਥੇਬੰਦਕ ਸਕੱਤਰ, ਸਰਪ੍ਰਸਤ ਦਲਬੀਰ ਸਿੰਘ, ਪੀ. ਐਚ. ਆਰ. ਓ. ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਆਦਿ ਦੇ ਨਾਂਅ ਜਿਕਰਯੋਗ ਹਨ। ਲੁਧਿਆਣਾ : ਬੁੜੈਲ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਅਮਨਦੀਪ ਕੌਰ ਨਾਲ ਵਾਪਰੀ ਸ਼ਰਮਨਾਕ ਘਟਨਾ ਦੀ ਪੰਥਕ ਹਲਕਿਆਂ ਵਿਚ ਨਿੰਦਾ ਕੀਤੀ ਜਾ ਰਹੀ ਹੈ। ਸਿੱਖਾਂ ਨੇ ਮੰਗ ਕੀਤੀ ਹੈ ਕਿ ਇਸ ਕੋਝੀ ਹਰਕਤ ਲਈ ਜਿ਼ੰਮੇਵਾਰ ਪੁਲਿਸ ਅਫ਼ਸਰ ਨੂੰ ਹਟਾ ਕੇ ਉਸ ਵਿਰੁਧ ਮਾਮਲਾ ਦਰਜ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ ਨੇ ਅੱਜ ਲੁਧਿਆਣਾ ਵਿਖੇ ਕੀਤੀ ਗਈ ਇਕ ਭਰਵੀਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਲ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੀਬੀ ਅਮਨਦੀਪ ਕੌਰ ਨਾਲ ਵਾਪਰੀ ਸ਼ਰਮਨਾਕ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਪੁਲਿਸ ਵਾਲਿਆਂ ਨੇ ਸ਼ਰ੍ਹੇਆਮ ਇਕ ਸਿੱਖ ਨੌਜਵਾਨ ਲੜਕੀ ਦੀ ਬੇ-ਪਤੀ ਕਰਨ ਦੀ ਕੋਸਿ਼ਸ਼ ਕੀਤੀ। ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਬੀਬੀ ਅਮਨਦੀਪ ਕੌਰ ਨਾਲ ਹੋਈ ਬਦਸਲੂਕੀ ਦੀ ਘਟਨਾ ਸਮੁੱਚੀ ਕੌਮ ਲਈ ਇਕ ਵੰਗਾਰ ਹੈ। ਉੁਨ੍ਹਾਂ ਰਾਜਪਾਲ ਤੋਂ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ, ਖ਼ਾਸ ਕਰ ਕੇ ਸਿੱਖਾਂ ਉਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਤੁਰਤ ਬਰਖ਼ਾਸਤ ਕੀਤਾ ਜਾਵੇ। ਇਸ ਦੁਖਦਾਈ ਤੇ ਸ਼ਰਮਨਾਕ ਘਟਨਾ ਦੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਪਣੀਆਂ ਹਮਖਿ਼ਆਲ ਜਥੇਬੰਦੀਆਂ ਜਿਨ੍ਹਾਂ ਵਿਚ ਦਲ ਖ਼ਾਲਸਾ ਪੰਚਾਇਤ, ਲਾਈਅਰਜ਼ ਫ਼ਾਰ ਹਿਊਮਨ ਰਾਈਟਸ ਨਾਲ ਰਲ ਕੇ ਜਗਮੋਹਨ ਸਿੰਘ, ਸਤਨਾਮ ਸਿੰਘ ਪਾਉਂਟਾ ਸਾਹਿਬ, ਰਜਿੰਦਰ ਸਿੰਘ, ਨਵਕਿਰਨ ਸਿੰਘ ਐਡਵੋਕੇਟ ਸਮੇਤ ਜਥੇਦਾਰ ਅਨੂਪ ਸਿਘ ਸੰਧੂ ਦੀ ਅਗਵਾਈ ਹੇਠ ਪੰਜਾਬ ਦੇ ਗਵਰਨਰ ਨੂੰ ਇਕ ਮੈਮੋਰੰਡਮ ਦੇਵੇਗਾ ਅਤੇ ਮੰਗ ਕਰੇਗਾ ਕਿ ਪਿਛਲੇ ਕੁੱਝ ਦਿਨਾਂ ਤੋਂ ਜੋ ਪੰਜਾਬ ਅਤੇ ਪੁਲਿਸ ਵਿਭਾਗ ਤਸ਼ੱਦਦ ਕਰ ਰਿਹਾ ਹੈ, ਉਸ ਨੂੰ ਨੱਥ ਪਾਈ ਜਾਵੇ। ਮੁਕਤਸਰ: ਬੁੜੈਲ ਜੇਲ੍ਹ ਵਿਚ ਹੋਈ ਸ਼ਰਮਨਾਕ ਘਟਨਾ ਦੀ ਨਿੰਦਾ ਕਰਦੇ ਹੋਏ ਸ੍ਰੀ ਹਰਿੰਦਰ ਪਾਲ ਸਿੰਘ ਬੇਦੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਨੇ ਕਿਹਾ ਕਿ ਸਿੱਖਾਂ ਨੂੰ ਨੀਵਾਂ ਦਿਖਾਉਣ ਦੀ ਕਾਂਗਰਸ ਦੀ ਸੋਚੀ ਸਮਝੀ ਚਾਲ ਸੀ। ਜੇ ਪੰਜਾਬ ਵਿਚ ਹੀ ਅਜਿਹੀਆਂ ਘਟਨਾਵਾਂ ਸਿੱਖਾਂ ‘ਤੇ ਵਾਪਰਦੀਆਂ ਹਨ ਤਾਂ ਪੰਜਾਬ ਤੋਂ ਬਾਹਰ ਸਿੱਖ ਕੈਦੀ ਜੋ ਸਜ਼ਾ ਕੱਟ ਰਹੇ ਹਨ, ਉਹ ਅਪਣੇ ਆਪ ਨੂੰ ਕਿਸ ਤਰ੍ਹਾਂ ਸੁਰੱਖਿਅਤ ਸਮਝਣਗੇ? ਆਲ ਇੰਡੀਆ ਸਿੱਖ ਸਟੂਡੈਂਟ ਦੇ ਅਹੁਦੇਦਾਰ ਨਿਰਮਲ ਸਿੰਘ ਗੋਨੇਆਣਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੁਕਤਸਰ ਦੇ ਅਹੁਦੇਦਾਰ ਰਾਮ ਸਿੰਘ, ਗੁਰਦੇਵ ਸਿੰਘ, ਸੂਬਾ ਸਿੰਘ ਤੇ ਕੁਲਬੀਰ ਸਿੰਘ, ਨਿਸ਼ਾਲ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਗੁਰਸੇਵਕ ਸਿੰਘ ਸੰਗੂਧੋਣ, ਸੈਕਟਰੀ ਸਤਨਾਮ ਸਿੰਘ, ਮੈਂਬਰ ਜਗਦੀਸ਼ ਸਿੰਘ, ਰਣਜੀਤ ਸਿੰਘ, ਦਿਲਾਵਰ ਸਿੰਘ, ਗੁਰਮੀਤ ਸਿੰਘ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਇਕ ਹੋਰ ਬਿਆਨ ਰਾਹੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਹੁਦੇਦਾਰ ਮਨਧੀਰ ਸਿੰਘ, ਪਰਮਿੰਦਰ ਸਿੰਘ, ਜਸਦੀਪ ਸਿੰਘ ਤੇ ਕੁਲਦੀਪ ਸਿੰਘ ਨੇ ਮੰਗ ਕੀਤੀ ਕਿ ਜੇਲ੍ਹ ਅਫਸਰ ਵਿਰੁਧ ਲੋੜੀਂਦੀ ਕਾਰਵਾਈ ਕੀਤੀ ਜਾਵੇ। ਸੁਨਾਮ : ਸ਼੍ਰੋਮਣੀ ਅਕਾਲੀ ਦਲ (ਅ) ਅਤੇ ਧਰਮ ਪ੍ਰਚਾਰ ਕੇਂਦਰ ਨੇ ਸਾਂਝੀ ਮੀਟਿੰਗ ਕਰ ਕੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਲੜਕੀ ਨੂੰ ਅਲਫ਼ ਨੰਗਿਆਂ ਕਰ ਕੇ ਜ਼ਲੀਲ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਮੀਟਿੰਗ ਵਿਚ ਸਰਕਲ ਪ੍ਰਧਾਨ ਹਰਿੰਦਰ ਸਿੰਘ, ਅਮਰੀਕ ਸਿੰਘ, ਮੱਘਰ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ, ਹਰਪਾਲ ਸਿੰਘ ਆਦਿ ਹਾਜ਼ਰ ਸਨ। ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਮਨਧੀਰ ਸਿੰਘ ਨੇ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨਾਲ ਹੋਈ ਕੋਝੀ ਹਰਕਤ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਕਾਰੇ ਲਈ ਕੇਂਦਰ ਸਰਕਾਰ ਸਿੱਧੇ ਤੌਰ ‘ਤੇ ਜਿ਼ੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਈ ਬਲਵੰਤ ਸਿੰਘ ਨੇ ਕਾਨੂੰਨ ਦੀ ਕੋਈ ਉਲੰਘਣਾ ਕੀਤੀ ਵੀ ਹੈ ਤਾਂ ਉਸ ਦੀ ਭੈਣ ਨੇ ਕਿਹੜਾ ਜੁਰਮ ਕੀਤਾ ਹੈ, ਜਿਸ ਦੀ ਉਸ ਨੂੰ ਅਜਿਹੀ ਸਜ਼ਾ ਦਿਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਸਿੱਖਾਂ ਨੂੰ ਜ਼ਲੀਲ ਕਰ ਕੇ ਇਨ੍ਹਾਂ ਦੀ ਆਜ਼ਾਦੀ ਦੀ ਚਾਹਤ ਨੂੰ ਖ਼ਤਮ ਕਰਨ ਅਤੇ ਜ਼ਮੀਰ ਨੂੰ ਮਾਰ ਦੇਣ ਦੀ ਹੈ। ਉੁਨ੍ਹਾਂ ਕਿਹਾ ਕਿ ਸਿਧਾਂਤਾਂ ਲਈ ਜੂਝਣ ਵਾਲਿਆਂ ਨੂੰ ਅਤਿਵਾਦੀ ਕਰਾਰ ਦਿਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਵੀ ਨਹੀਂ ਬਖ਼ਸਿ਼ਆ ਜਾਂਦਾ। ਖੰਨਾ: ਸ਼੍ਰੋਮਣੀ ਅਕਾਲੀ ਦਲ (ਅ) ਦੇ ਸਰਕਲ ਖੰਨਾ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਨੇ ਕਿਹਾ ਹੈ ਕਿ ਬੁੜੈਲ ਜੇਲ੍ਹ ਵਿਚ ਹੋਈ ਘਟਨਾ ਇਨਸਾਨੀਅਤ ਦੇ ਨਾਂ ‘ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਕੇਂਦਰ ਸਰਕਾਰ ਨੂੰ ਸਖ਼ਤ ਰਵਈਆ ਅਪਨਾਉੁਣਾ ਚਾਹੀਦਾ ਹੈ ਤਾਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਪਟਿਆਲਾ: ਸ਼੍ਰੋਮਣੀ ਅਕਾਲੀ ਦਲ (ਇੰਟਰਨੈਸ਼ਨਲ) ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ. ਅਤਿੰਦਰਪਾਲ ਸਿੰਘ ਨੇ ਬੁੜੈਲ ਜੇਲ੍ਹ ਵਿਚ ਅਮਨਦੀਪ ਕੌਰ ਨਾਲ ਹੋਈ ਕੋਝੀ ਹਰਕਤ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਜੇਲ੍ਹ ਸੁਪਰਡੈਂਟ ਸੁਭਾਸ਼ ਚੰਦਰ ਬਾਰੇ ਕਿਹਾ ਕਿ ਘਟੀਆ ਸੋਚ ਦਾ ਪ੍ਰਗਟਾਵਾ ਕਰ ਕੇ ਉਸ ਨੇ ਦਰਸਾ ਦਿਤਾ ਹੈ ਕਿ ਸਿੱਖ ਕੌਮ ਦੀ ਬੇਹਤਰੀ ਲਈ ਲੜਨ ਵਾਲਿਆਂ ਦੇ ਪਰਵਾਰ ਅਜੇ ਵੀ ਸੁਰੱਖਿਅਤ ਨਹੀਂ ਹਨ। ਸ. ਅਤਿੰਦਰਪਾਲ ਸਿੰਘ ਨੇ ਕਿਹਾ ਕਿ ਦੋਸ਼ੀ ਜੇਲਰ ਨੂੰ ਬਰਖ਼ਾਸਤ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਣੀ ਚਾਹੀਦੀ ਹੈ। ਪੰਥਕ ਹਲਕਿਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਮਹਿਲਾ ਕਮਿਸ਼ਨ ਸਮੇਤ ਇਸ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਠਾ ਕੇ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਚੰਡੀਗੜ੍ਹ: ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਅਤੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਡਾ: ਮਨਜੀਤ ਸਿੰਘ ਭੋਮਾ ਨੇ ਵੀ ਬੁੜੈਲ ਜੇਲ੍ਹ ਵਿਚ ਬਲਵੰਤ ਸਿੰਘ ਦੀ ਭੈਣ ਨਾਲ ਵਾਪਰੀ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਘਟਨਾ ਲਈ ਦੋਸ਼ੀ ਜੇਲ੍ਹ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਜਾਵੇ ਅਤੇ ਇਨਾਂ ਉਪਰ ਕੇਸ ਦਰਜ ਹੋਣ। -------------------- CqRI kO pUq hO bwmn ko nih kY qpu Awvq hO ju kro ]